ਨਵੀਂ ਦਿੱਲੀ (ਪੀਟੀਆਈ) : ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਗੋਲਡ ਦੀ ਕੀਮਤ 37 ਰੁਪਏ ਵੱਧ ਕੇ 51,389 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਐੱਚਡੀਐੱਫਸੀ ਸਕਿਓਰਿਟੀਜ਼ ਮੁਤਾਬਕ, ਪਾਜ਼ੇਟਿਵ ਗਲੋਬਲ ਟ੍ਰੈਂਡ ਦੀ ਵਜ੍ਹਾ ਨਾਲ ਇਹ ਵਾਧਾ ਦੇਖਣ ਨੂੰ ਮਿਲਿਆ। ਸੋਨਾ ਪਿਛਲੇ ਕਾਰੋਬਾਰ ਵਿਚ 51,352 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ, ਚਾਂਦੀ ਦਾ ਭਾਅ 915 ਰੁਪਏ ਘੱਟ ਕੇ 61,423 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ, ਜੋ ਪਿਛਲੇ ਕਾਰੋਬਾਰ ਵਿਚ 62,338 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਵੀਰਵਾਰ ਨੂੰ ਰੁਪਏ ਵਿਚ 63 ਪੈਸੇ ਦੀ ਮਜ਼ਬੂਤੀ ਆਈ ਤੇ ਇਹ ਵੀਰਵਾਰ ਨੂੰ ਅਮਰੀਕੀ ਡਾਲਰ ਮੁਕਾਬਲੇ 73.13 'ਤੇ ਬੰਦ ਹੋਇਆ।

Posted By: Susheel Khanna