ਵਾਸ਼ਿੰਗਟਨ (ਪੀਟੀਆਈ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਮਰੀਕੀ ਨਿਵੇਸ਼ਕਾਂ ਨੂੰ ਭਾਰਤ ’ਚ ਨਿਵੇਸ਼ ਲਈ ਲਗਾਤਾਰ ਪ੍ਰੇਰਿਤ ਕਰ ਰਹੀ ਹੈ। ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਦੀਆਂ ਬੈਠਕਾਂ ਲਈ ਅਮਰੀਕਾ ਦੀ ਆਪਣੀ ਯਾਤਰਾ ਦੌਰਾਨ ਸੀਤਾਰਮਨ ਕਾਰੋਬਾਰ ਜਗਤ ਨਾਲ ਨਿਰੰਤਰ ਗੱਲਬਾਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਭਾਰਤ ਵਿਚ ਨਿਵੇਸ਼ ਦੇ ਫ਼ਾਇਦੇ ਗਿਣਾ ਰਹੀ ਹੈ। ਭਾਰਤ ਵਿਚ ਕਾਰੋਬਾਰ ਕਰ ਰਹੀ ਦਿੱਗਜ ਅਮਰੀਕੀ ਕੰਪਨੀਆਂ ਦੇ ਸਿਖਰਲੇ ਅਧਿਕਾਰੀਆਂ ਨਾਲ ਮੁਲਾਕਾਤ ਵਿਚ ਵਿੱਤ ਮੰਤਰੀ ਨੇ ਕਿਹਾ ਹੈ ਕਿ ਨਿਵੇਸ਼ਕਾਂ ਅਤੇ ਕਾਰੋਬਾਰੀਆਂ ਲਈ ਭਾਰਤ ਵਿਚ ਚੌਤਰਫ਼ਾ ਮੌਕੇ ਹਨ।

ਆਪਣੀ ਇਸ ਯਾਤਰਾ ਦੌਰਾਨ ਵਿੱਤ ਮੰਤਰੀ ਨੇ ਦਿੱਗਜ ਡਾਇਰੈਕਟ ਮਾਰਕੀਟਿੰਗ ਕੰਪਨੀ ਐੱਮਵੇ ਤੋਂ ਇਲਾਵਾ ਬੋਇੰਗ ਅਤੇ ਨੋਵਾਵੈਕਸ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੁਲਾਕਾਤਾਂ ਵਿਚ ਉਨ੍ਹਾਂ ਭਾਰਤ ਸਰਕਾਰ ਵੱਲੋਂ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਉਪਾਵਾਂ ਦੇ ਬਾਰੇ ਵਿਚ ਚਰਚਾ ਕੀਤੀ। ਉਥੇ, ਜੀ-20 ਦੇ ਆਪਣੇ ਹਮਰੁਤਬਾ ਮੰਤਰੀਆਂ ਨੂੰ ਵਿੱਤ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਆਰਥਿਕ ਵਿਕਾਸ ਨੂੰ ਰਫ਼ਤਾਰ ਦੇਣ ਲਈ ਸਾਰਿਆਂ ਨੂੰ ਕੋਰੋਨਾ ਟੀਕਾ ਮੁਹੱਈਆ ਕਰਵਾਉਣਾ ਸਮੇਂ ਦੀ ਮੰਗ ਹੈ। ਹਾਲਾਂਕਿ, ਇਸ ਵਿਚ ਕਈ ਚੁਣੌਤੀਆਂ ਵੀ ਹਨ। ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਮੁਖੀਆਂ ਦੀ ਬੈਠਕ ਵਿਚ ਸੀਤਾਰਮਨ ਨੇ ਕਿਹਾ ਕਿ ਵਿਸ਼ਵ ਪੱਧਰੀ ਆਰਥਿਕ ਵਿਕਾਸ ਵਿਚ ਸੁਧਾਰ ਲਈ ਇਕ-ਦੂਜੇ ਦਾ ਸਹਿਯੋਗ ਅਤੇ ਉਤਪਾਦਕਾ ਤੇ ਸੰਰਚਨਾਤਮਕ ਸੁਧਾਰਾਂ ਵਿਚ ਵਾਧੇ ਦੀ ਲੋੜ ਹੈ। ਉਨ੍ਹਾਂ ਮੁਤਾਬਕ ਇਹ ਸਾਰੇ ਦੇਸ਼ਾਂ ਦੇ ਨੀਤੀਗਤ ਟੀਚਿਆਂ ਵਿਚ ਸ਼ਾਮਲ ਹੋਣੇ ਚਾਹੀਦੇ ਹਨ। ਇਸ ਬੈਠਕ ਵਿਚ ਸਾਰੇ ਦੇਸ਼ਾਂ ਨੇ ਇਕਾਨਮੀ ਨੂੰ ਰਫ਼ਤਾਰ ਦੇਣ ਸਬੰਧੀ ਕਿਸੇ ਵੀ ਕੋਸ਼ਿਸ਼ ਨੂੰ ਅਸਮੇਂ ਨਹੀਂ ਛੱਡਣਾ ਸਵੀਕਾਰ ਕੀਤਾ। ਉਨ੍ਹਾਂ ਇਹ ਵੀ ਮੰਨਿਆ ਕਿ ਵਿੱਤੀ ਸਥਿਰਤਾ ਤੇ ਲੰਬੀ ਮਿਆਦ ਦੀ ਰਾਜਕੋਸ਼ੀ ਸੁਰੱਖਿਆ ਤੋਂ ਇਲਾਵਾ ਆਰਥਿਕ ਮੰਦੀ ਦੇ ਕਿਸੇ ਵੀ ਸੰਭਾਵਿਤ ਖ਼ਤਰੇ ਦਾ ਮਿਲ ਕੇ ਮੁਕਾਬਲਾ ਕਰਨਾ ਹੋਵੇਗਾ।

ਇਨ੍ਹਾਂ ਨਾਲ ਮਿਲੀ ਨਿਰਮਲਾ ਸੀਤਾਰਮਨ

ਮਿਲਿੰਦ ਪੰਤ, ਸੀਈਓ, ਐੱਮਵੇ : ਵਿੱਤ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਨਾਲ ਮੁਲਾਕਾਤ ਵਿਚ ਸੀਤਾਰਮਨ ਨੇ ਖੋਜ, ਮੈਨੂਫੈਕਚਰਿੰਗ ’ਚ ਆਟੋਮੇਸ਼ਨ ਯਾਨੀ ਪ੍ਰਕਿਰਿਆਵਾਂ ਦਾ ਏਕੀਕਰਨ, ਨਵੀਨਤਾ ਤੇ ਪੋਸ਼ਣ ਵਰਗੇ ਮਸਲਿਆਂ ’ਤੇ ਵਿਸਥਾਰ ਨਾਲ ਚਰਚਾ ਹੋਈ। ਰਾਸ਼ਟਰੀ ਮੁਦਰੀਕਰਨ ਯੋਜਨਾ ਤੇ ਗੁਜਰਾਤ ਵਿਚ ਗਿਫਟ ਸਿਟੀ ਵਰਗੇ ਨਿਵੇਸ਼ ਬਦਲਾਂ ’ਤੇ ਵਿੱਤ ਮੰਤਰੀ ਨੇ ਪੰਤ ਨੂੰ ਵਿਚਾਰ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਭਾਰਤ ’ਚ ਕੰਪਨੀ ਦੀ ਸਾਲ 1998 ਤੋਂ ਹਾਜ਼ਰੀ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਨਿਵੇਸ਼ ਦੀ ਪ੍ਰਤੀਬੱਧਤਾ ਨੂੰ ਪ੍ਰਮੁੱਖਤਾ ਨਾਲ ਰੇਖਾਂਕਿਤ ਕੀਤਾ।

ਬੀ. ਮਾਰਕ ਏਲੇਨ : ਚੀਫ ਸਟ੍ਰੈਟੇਜੀ ਅਫਸਰ, ਬੋਇੰਗ : ਮੰਤਰਾਲੇ ਮੁਤਾਬਕ ਦੋਵਾਂ ਦੀ ਮੁਲਾਕਾਤ ਦਾ ਮੁੱਖ ਵਿਸ਼ਾ ਹਵਾਬਾਜ਼ੀ ਸੈਕਟਰ ਵਿਚ ਕੌਸ਼ਲ ਵਿਕਾਸ, ਖੋਜ, ਮੈਨੂਫੈਕਚਰਿੰਗ ਆਟੋਮੇਸ਼ਨ ਅਤੇ ਨਵੀਨਤਾ ਵਰਗੇ ਮੁੱਦਿਆਂ ’ਤੇ ਗੱਲਬਾਤ ਹੋਈ। ਵਿੱਤ ਮੰਤਰੀ ਨੇ ਮੇਕ ਇਨ ਇੰਡੀਆ ਤੇ ਆਤਮਨਿਰਭਰ ਭਾਰਤ ਮੁਹਿੰਮਾਂ ਵਿਚ ਬੋਇੰਗ ਨਾਲ ਗਠਜੋੜ ’ਤੇ ਚਰਚਾ ਕੀਤੀ।

ਸਟੇਨਲੇ ਅਰਕ, ਸੀਈਓ, ਨੋਵਾਵੈਕਸ : ਵਿੱਤ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਸੀਤਾਰਮਨ ਅਤੇ ਅਰਕ ਨੇ ਮੈਡੀਕਲ ਸਾਇੰਸ ਵਿਚ ਖੋਜ ਤੇ ਵਿਕਾਸ ਅਤੇ ਗੁਜਰਾਤ-ਸਥਿਤ ਗਿਫਟ ਸਿਟੀ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ’ਤੇ ਗੱਲਬਾਤ ਕੀਤੀ।

Posted By: Jatinder Singh