ਨਵੀਂ ਦਿੱਲੀ : ਸਥਾਨਕ ਸਰਾਫ਼ਾ ਬਾਜ਼ਾਰ ਵਿਚ ਸ਼ਨਿਚਰਵਾਰ ਨੂੰ ਸੋਨਾ 34,175 ਰੁੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਿਹਾ ਜਦਕਿ ਚਾਂਦੀ 570 ਰੁਪਏ ਡਿੱਗ ਕੇ 40,930 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਰਹਿ ਗਈ।

ਕਾਰੋਬਾਰੀਆਂ ਅਨੁਸਾਰ ਸੋਨੇ ਦੀ ਕੀਮਤ ਵਿਚ ਸਿਰਫ਼ ਪੰਜ ਰੁਪਏ ਦੀ ਨਰਮੀ ਰਹੀ। ਘਰੇਲੂ ਬਾਜ਼ਾਰ ਵਿਚ ਮੰਗ ਕਾਫ਼ੀ ਸੁਸਤ ਰਹੀ। ਹਾਲਾਂਕਿ ਵਿਦੇਸ਼ ਵਿਚ ਮਜ਼ਬੂਤੀ ਵਿਖਾਈ ਦਿੱਤੀ। ਇਸ ਕਾਰਨ ਗਿਰਾਵਟ ਸੀਮਤ ਰਹੀ। ਨਿਊਯਾਰਕ ਵਿਚ ਸੋਨਾ 1,309.24 ਡਾਲਰ ਪ੍ਰਤੀ ਔਂਸ (28.35 ਗ੍ਰਾਮ) 'ਤੇ ਦਰਜ ਕੀਤਾ ਗਿਆ ਜਦਕਿ ਚਾਂਦੀ 15.63 ਡਾਲਰ ਪ੍ਰਤੀ ਔਂਸ ਵਿਕੀ। ਰਾਸ਼ਟਰੀ ਰਾਜਧਾਨੀ ਵਿਚ 99.9 ਫ਼ੀਸਦੀ ਅਤੇ 99.5 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਪੰਜ ਰੁਪਏ ਦੀ ਗਿਰਾਵਟ ਨਾਲ ਕ੍ਰਮਵਾਰ 34,175 ਅਤੇ 34,025 ਰੁਪਏ ਪ੍ਰਤੀ 10 ਗ੍ਰਾਮ ਰਹੀ। ਅੱਠ ਗ੍ਰਾਮ ਸੋਨੇ ਦੀ ਗਿੰਨੀ 26,100 ਰੁਪਏ 'ਤੇ ਸਥਿਰ ਰਹੀ।

ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਕਮਜ਼ੋਰ ਰਹਿਣ ਨਾਲ ਹਾਜ਼ਰ ਚਾਂਦੀ 570 ਰੁਪਏ ਘੱਟ ਕੇ 40,930 ਰੁਪਏ ਪ੍ਰਤੀ ਕਿਲੋ ਰਹਿ ਗਈ। ਹਫ਼ਤਾਵਾਰੀ ਡਲਿਵਰੀ ਚਾਂਦੀ ਵੀ 571 ਰੁਪਏ ਘੱਟ ਕੇ 39,829 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਚਾਂਦੀ ਦਾ ਸਿੱਕਾ ਖ਼ਰੀਦ ਵਿਚ 80,000 ਰੁਪਏ ਅਤੇ ਵਿਕਰੀ ਵਿਚ 81,000 ਰੁਪਏ ਪ੍ਰਤੀ ਸੈਂਕੜਾ 'ਤੇ ਸਥਿਰ ਰਿਹਾ।