ਨਵੀਂ ਦਿੱਲੀ : ਸੈਲਰੀ ਅਕਾਊਂਟ 'ਚ ਆਮ ਸੇਵਿੰਗ ਅਕਾਊਂਟ ਦੇ ਮੁਕਾਬਲੇ ਵੱਧ ਲਾਭ ਮੁਹੱਈਆ ਕਰਵਾਏ ਜਾਂਦੇ ਹਨ। ਇਸ ਅਕਾਊਂਟ 'ਚ ਮਿਨੀਮਮ ਐਵਰੇਜ ਬੈਲੇਂਸ (MAB) ਮੇਨਟੇਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜੇਕਰ ਕੋਈ ਵੀ ਮੁਲਾਜ਼ਮ ਨੌਕਰੀ ਛੱਡ ਦਿੰਦਾ ਹੈ ਤਾਂ ਬੈਂਕ ਸੈਲਰੀ ਅਕਾਊਂਟ 'ਚ ਮਿਲਣ ਵਾਲੇ ਸਾਰੇ ਫ਼ਾਇਦਿਆਂ ਨੂੰ ਖ਼ਤਮ ਕਰਦੇ ਹੋਏ ਉਸ ਨੂੰ ਆਮ ਸੇਵਿੰਗ ਅਕਾਊਂਟ 'ਚ ਤਬਦੀਲ ਕਰ ਦਿੰਦਾ ਹੈ। ਇਸ ਦੇ ਸੇਵਿੰਗ ਅਕਾਊਂਟ 'ਚ ਹਰ ਤਰ੍ਹਾਂ ਦੇ ਚਾਰਜ ਅਤੇ ਮਿਨੀਮਮ ਮੰਥਲੀ ਬੈਲੇਂਸ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਨੌਕਰੀ ਬਦਲਣ 'ਤੇ ਜਾਂ ਛੱਢਣ 'ਤੇ ਉਸ ਖਾਤੇ ਨੂੰ ਬੰਦ ਕਰਵਾ ਦਿੱਤਾ ਜਾਵੇਗਾ। ਇੱਥੇ ਅਸੀਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਕਾਰਨ ਸੈਲਰੀ ਅਕਾਊਂਟ ਨੂੰ ਨੌਕਰੀ ਛੱਡਣ ਤੋਂ ਬਾਅਦ ਬੰਦ ਕਰ ਦੇਣਾ ਚਹੀਦਾ ਹੈ।

ਨਵੀਂ ਨੌਕਰੀ ਦਾ ਨਵਾਂ ਸੈਲਰੀ ਅਕਾਊਂਟ

ਨਵੀਂ ਨੌਕਰੀ ਦੀ ਸ਼ੁਰੂਆਤ ਦੇ ਨਾਲ ਹੀ ਨਵੀਂ ਕੰਪਨੀ ਸੈਲਰੀ ਅਕਾਊਂਟ ਖੁੱਲ੍ਹਵਾਉਂਦੀ ਹੈ। ਜੇਕਰ ਤੁਹਾਡੀ ਕੰਪਨੀ ਪੁਰਾਣੇ ਬੈਂਕ ਵਿਚ ਹੀ ਅਕਾਊਂਟ ਖੁੱਲ੍ਹਵਾ ਰਹੀ ਹੈ ਤਾਂ ਤੁਸੀਂ ਉਸੇ ਬੈਂਕ ਵਿਚ ਨਵਾਂ ਅਕਾਊਂਟ ਖੁੱਲ੍ਹਵਾਉਣ ਦੀ ਜਗ੍ਹਾ ਉਸੇ ਨੂੰ ਚਾਲੂ ਰੱਖ ਸਕਦੇ ਹੋ ਅਤੇ ਇਸ ਦੀ ਜਾਣਕਾਰੀ ਆਪਣੀ ਕੰਪਨੀ ਨੂੰ ਦੇ ਸਕਦੇ ਹੋ।

ਅਡੀਸ਼ਨਲ ਸੇਵਿੰਗ ਬੈਂਕ ਅਕਾਊਂਟ

ਜੇਕਰ ਵਰਤਮਾਨ ਕੰਪਨੀ ਵੱਖਰੇ ਬੈਂਕ ਵਿਚ ਸੈਲਰੀ ਅਕਾਊਂਟ ਖੁੱਲ੍ਹਵਾ ਰਹੀ ਹੈ ਤਾਂ ਤੁਸੀਂ ਇਕ ਅਲੱਗ ਤੋਂ ਸੇਵਿੰਗ ਅਕਾਊਂਟ ਵੀ ਰੱਖ ਸਕਦੇ ਹੋ। ਜੇਕਰ ਤੁਸੀਂ ਪਿਛਲੇ ਸੈਲਰੀ ਅਕਾਊਂਟ ਦੀ ਸੇਵਿੰਗ ਅਕਾਊਂਟ ਵਾਂਗ ਵਰਤੋਂ ਕਰ ਰਹੇ ਸੀ ਤਾਂ ਤੁਸੀਂ ਇਸ ਨੂੰ ਜਾਰੀ ਰੱਖ ਸਕਦੇ ਹੋ। ਇਸ ਵਿਚ ਤੁਹਾਨੂੰ ਸੇਵਿੰਗ ਅਕਾਊਂਟ ਵਿਚ ਮਿਲਣ ਵਾਲੀ ਹਰ ਤਰ੍ਹਾਂ ਦੀ ਸਰਵਿਸ ਮਿਲੇਗੀ।

ਮਿਨੀਮਮ ਐਵਰੇਜ ਬੈਲੇਂਸ (MAB)

ਜ਼ਿਆਦਾਤਰ ਬੱਚਤ ਖਾਤਿਆਂ ਵਿਚ ਮਿਨੀਮਮ ਐਵਰੇਜ ਬੈਲੇਂਸ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਅਕਾਊਂਟ ਵਿਚ ਮਿਨੀਮਮ ਐਵਰੇਜ ਬੈਲੇਂਸ ਨਹੀਂ ਰੱਖਿਆ ਜਾਂਦਾ ਹੈ ਤਾਂ ਬੈਂਕ ਇਸ ਲਈ ਪੈਨਲਟੀ ਲਗਾਉਂਦੇ ਹਨ। ਇਸ ਤੋਂ ਇਲਾਵਾ ਮਿਨੀਮਮ ਐਵਰੇਜ ਬੈਲੇਂਸ ਬਰਕਰਾਰ ਨਾ ਰੱਖਣ 'ਤੇ ਕਈ ਫ੍ਰੀ ਟ੍ਰਾਂਜ਼ੈਕਸ਼ਨ ਅਤੇ ਸਰਵਿਸ ਚਾਰਜੇਬਲ ਹੋ ਜਾਂਦੀਆਂ ਹਨ। ਸੈਲਰੀ ਅਕਾਊਂਟ ਨੂੰ ਸੇਵਿੰਗ ਅਕਾਊਂਟ ਵਿਚ ਤਬਦੀਲ ਕਰਨ 'ਤੇ ਉਦੋਂ ਹੀ ਵਿਚਾਰ ਕਰੋ ਜਦੋਂ ਤੁਸੀਂ ਇਸ ਵਿਚ ਐੱਮਏਬੀ ਬਰਕਰਾਰ ਰੱਖਣ ਬਾਰੇ ਜਾਣਦੇ ਹੋ।

ਟ੍ਰਾਂਜ਼ੈਕਸ਼ਨ ਚਾਰਜਿਜ਼

ਜ਼ਿਆਦਾਤਰ ਗਾਹਕ ਆਮ ਤੌਰ 'ਤੇ ਸੇਵਿੰਗ ਅਕਾਊਂਟ ਖੋਲ੍ਹਦੇ ਸਮੇਂ ਚਾਰਜਿਜ਼ ਦੀ ਲਿਸਟ ਨੂੰ ਅਣਦੇਖਿਆ ਕਰ ਦਿੰਦੇ ਹਨ ਜਦਕਿ ਕੁਝ ਟ੍ਰਾਂਜ਼ੈਕਸ਼ਨ ਚਾਰਜੇਬਲ ਹੁੰਦੀਆਂ ਹਨ ਅਤੇ ਕੁਝ ਸਮੇਂ ਬਾਅਦ ਚਾਰਜੇਬਲ ਹੋ ਜਾਂਦੀਆਂ ਹਨ। ਜ਼ਿਆਦਾ ਮਿਨੀਮਨ ਬੈਲੇਂਸ ਵਾਲੇ ਅਕਾਊਂਟ ਸੇਵਿੰਗ ਅਕਾਊਂਟ ਫ੍ਰੀ ਲਿਮਟ ਅਤੇ ਟ੍ਰਾਂਜ਼ੈਕਸ਼ਨ ਚਾਰਜ ਮਾਫ਼ ਕਰ ਦਿੰਦੇ ਹਨ।

Posted By: Seema Anand