ਬਿਜਨੈਸ ਡੈਸਕ, ਨਵੀਂ ਦਿੱਲੀ : ਵੀਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ’ਤੇ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ 284.74 ਅੰਕ ਹੇਠਾਂ 43895.31 ਦੇ ਪੱਧਰ ’ਤੇ ਖੁੱਲ੍ਹਿਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 76.20 ਅੰਕਾਂ ਦੀ ਗਿਰਾਵਟ ਨਾਲ 12862.10 ’ਤੇ ਖੁੱਲਿਆ। ਬੁੱਧਵਾਰ ਨੂੰ ਕੋਰੋਨਾ ਦੀ ਇਕ ਵੈਕਸੀਨ ਦੇ ਸਫ਼ਲ ਟਰਾਈਲ ਦੀ ਖਬਰ ਨਾਲ ਬਾਜ਼ਾਰ ਵਿਚ ਸ਼ਾਨਦਾਰ ਤੇਜ਼ੀ ਰਹੀ ਸੀ। ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ’ਤੇ ਬੰਦ ਹੋਇਆ। ਸੈਂਸੇਕਸ 227.34 ਅੰਕ ਉਪਰ 44180.05 ਦੇ ਪੱਧਰ ’ਤੇ ਅਤੇ ਨਿਫਟੀ 64.05 ਅੰਕ ਦੇ ਵਾਧੇ ਨਾਲ 12938.25 ਦੇ ਪੱਧਰ ’ਤੇ ਬੰਦ ਹੋਇਆ ਸੀ। ਇਹ ਬਾਜ਼ਾਰ ਦਾ ਉਪਰਲਾ ਪੱਧਰ ਹੈ।

ਅੱਜ ਦੇ ਪ੍ਰਮੁੱਖ ਸ਼ੇਅਰਾਂ ਦੀ ਗੱਲ ਕਰੀਏ ਤਾਂ ਅੱਜ ਕੋਲ ਇੰਡੀਆ, ਬਜਾਜ ਫਿਨਸਰਵ, ਇੰਡਸਇੰਡ ਬੈਂਕ, ਆਈਟੀਸੀ ਅਤੇ ਸਿਪਲਾ ਦੀ ਸ਼ੁਰੂਆਤ ਤੇਜ਼ੀ ’ਤੇ ਹੋਈ। ਉਥੇ ਇੰਡਾਲਕੋ, ਜੇਐਸਡਬਲਿਊ ਸਟੀਲ, ਨੈਸਲੇ ਇੰਡੀਆ, ਐਲਐਂਡਟੀ ਅਤੇ ਐਮਐਂਡ ਐਮ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਖੁੱਲ੍ਹੇ। ਉਥੇ ਸੈਕਟੋਰੀਅਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਸਾਰੇ ਸੈਕਟਰਜ਼ ਲਾਲ ਨਿਸ਼ਾਨ ’ਤੇ ਖੁੱਲ੍ਹੇ। ਇਨ੍ਹਾਂ ਵਿਚੋਂ ਰਿਅਲਟੀ, ਆਈਟੀ, ਫਾਇਨਾਂਸ ਸਰਵਿਸਜ਼, ਬੈਂਕ, ਆਟੋ, ਫਾਰਮਾ, ਐਫਐਮਸੀਜੀ, ਪ੍ਰਾਈਵੇਟ ਬੈਂਕ, ਪੀਐਸਯੂੁ ਬੈਂਕ, ਮੇਟਲ ਅਤੇ ਮੀਡੀਆ ਸ਼ਾਮਲ ਹਨ।

Posted By: Tejinder Thind