v> ਜੇਐੱਨਐੱਨ, ਨਵੀਂ ਦਿੱਲੀ : ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਸਿਲਸਿਲਾ ਬੁੱਧਵਾਰ ਨੂੰ ਵੀ ਜਾਰੀ ਹੈ। ਸਵੇਰੇ 9 ਵਜ ਕੇ 16 ਮਿੰਟ 'ਤੇ ਸੈਂਸੇਕਸ 168.65 ਅੰਕ (0.41%) ਦੀ ਤੇਜ਼ੀ ਨਾਲ 40989.95 ਦੇ ਪੱਧਰ 'ਤੇ ਰਿਹਾ। ਉੱਥੇ ਹੀ ਨਿਫਟੀ 'ਚ 46.10 ਅੰਕ ਯਾਨੀ 0.38% ਦੀ ਚੜ੍ਹਤ ਦੇਖੀ ਗਈ ਤੇ ਇਹ 12,083 ਦੇ ਪੱਧਰ 'ਤੇ ਰਿਹਾ। ਇਸ ਤੋਂ ਬਾਅਦ ਕਰੀਬ ਪੌਣੇ 10 ਵਜੇ ਸ਼ੇਅਰ ਬਾਜ਼ਾਰ 'ਚ ਇਕ ਵਾਰ ਫਿਰ ਉਛਾਲ ਆਇਆ ਤੇ Sensex 41,003.65 'ਤੇ ਪਹੁੰਚ ਗਿਆ, ਉੱਥੇ ਹੀ Nifty 'ਚ 12,084 'ਤੇ ਟਰੇਡ ਹੋਇਆ।

ਦਿਨ ਦੀ ਸ਼ੁਰੂਆਤ 'ਚ ਲਗਪਗ 426 ਸ਼ੇਅਰ ਚੜ੍ਹਤ ਨਾਲ ਖੁੱਲ੍ਹੇ, ਉੱਥੇ ਹੀ 154 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਸਵੇਰ ਦੇ ਕਾਰੋਬਾਰ 'ਚ ਮੁਨਾਫ਼ਾ ਕਮਾਉਣ ਵਾਲੇ ਸ਼ੇਅਰਾਂ 'ਚ ਯੈੱਸ ਬੈਂਕ, ਭਾਰਤੀ ਇਨਫਰਾਟੈੱਲ, ਯੂਪੀਐੱਲ, ਆਇਸ਼ਰ ਮੋਟਰਜ਼, ਟਾਟਾ ਮੋਟਰਜ਼, ਟੀਸੀਐੱਸ, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਤੇ ਐੱਮਐਂਡਐੱਮ ਇੰਡੈਕਸ ਰਹੇ। ਉੱਥੇ ਹੀ ਲੌਸ ਸਿਪਲਾ ਬੀਪੀਐੱਲਸੀ, ਜ਼ੈੱਡਸੀ ਐਂਟ, ਕੋਲ ਇੰਡੀਅਨ ਤੇ ਸਨ ਫਾਰਮਾ ਦੇ ਸ਼ੇਅਰ ਡਿੱਗੇ।

Posted By: Seema Anand