ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਤੋਂ ਚੰਗੀ ਖ਼ਬਰ ਆਈ। ਅੱਜ ਬਾਜ਼ਾਰ ਤੇਜ਼ੀ ਨਾਲ ਖੁੱਲਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰਕੇ ਰਾਹਤ ਦੇ ਕਈ ਐਲਾਨ ਕੀਤੇ। ਸ਼ੇਅਰ ਬਾਜ਼ਾਰ 'ਛੇ ਇਸ ਦਾ ਸਕਾਰਾਤਮਕ ਅਸਰ ਹੋਇਆ। ਦੁਪਹਿਰ 2.49 ਵਜੇ ਸੈਂਸੇਕਸ 1244 ਦੀ ਤੇਜ਼ੀ ਨਾਲ 27225 'ਤੇ ਰਿਹਾ। ਉਥੇ ਨਿਫਟੀ ਵਿਚ 344 ਅੰਕਾਂ ਦੀ ਤੇਜ਼ੀ ਰਹੀ ਤੇ 7954 'ਤੇ ਟ੍ਰੇਡਿੰਗ ਹੋਈ।

ਇਸ ਤੋਂ ਪਹਿਲਾਂ ਸਵੇਰੇ 9.45 ਵਜੇ ਸੈਂਸੇਕਸ 200 ਅੰਕਾਂ ਦੀ ਤੇਜ਼ੀ ਨਾਲ 26200 'ਤੇ ਰਿਹਾ।

ਉਥੇ ਨਿਫਟੀ ਵਿਚ 62 ਅੰਕਾਂ ਦੇ ਵਾਧੇ ਨਾਲ 7673 ਦੇ ਪੱਧਰ 'ਤੇ ਕਾਰੋਬਾਰ ਹੋਇਆ। ਇਸ ਤੋਂ ਪਹਿਲਾਂ ਘਰੇਲੂ ਸ਼ੇਅਰ ਬਾਜ਼ਾਰ ਵਿਚ ਸੋਮਵਾਰ ਨੂੰ ਅੰਕਾਂ ਦੇ ਲਿਹਾਜ਼ ਨਾਲ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ।

ਸੋਮਵਾਰ ਨੂੰ ਸੈਂਸੇਕਸ 3934.72 ਅੰਕਾਂ ਦੀ ਗਿਰਾਵਟ ਨਾਲ 25981.24 'ਤੇ ਬੰਦ ਹੋਇਆ ਸੀ। ਨਿਫਟੀ ਵੀ 1135.20 ਅੰਕ ਡਿੱਗ ਕੇ 7610.25 ਦੇ ਪੱੱਧਰ 'ਤੇ ਰਿਹਾ ਸੀ। ਦਰਅਸਲ ਕੋਰੋਨਾ ਵਾਇਰਸ ਦਾ ਡਰ ਸ਼ੇਅਰ ਬਾਜ਼ਾਰ 'ਤੇ ਹਾਵੀ ਹੈ। ਅੱਜ ਦੁਨੀਆ ਦੇ ਬਾਜ਼ਾਰਾਂ ਵਿਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਘਰੇਲੂ ਬਾਜ਼ਾਰ ਵਿਚ ਵੀ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਅਤੇ ਕਈ ਸ਼ਹਿਰਾਂ ਵਿਚ ਲਾਕਡਾਊੁਨ ਤੋਂ ਬਾਅਦ ਨਿਵੇਸ਼ਕ ਘਬਰਾ ਗਏ ਹਨ।

Posted By: Tejinder Thind