ਕਿਸ਼ੋਰ ਔਸਤਵਾਲ, ਨਵੀਂ ਦਿੱਲੀ : ਕੋਵਿਡ-19 ਦੇ ਚੱਲਦਿਆਂ ਜਦੋਂ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਹੇਠ ਡਿੱਗ ਗਏ ਤਾਂ ਅਸੀਂ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਮਾਰਕਿਟ ਓਵਰ-ਰਿਐਕਟ ਕਰ ਰਿਹਾ ਹੈ। ਉਸ ਸਮੇਂ ਬਾਜ਼ਾਰ 1991 ਦੇ ਵੈਲਿਊਏਸ਼ਨ ਦੇ ਆਸਪਾਸ ਪਹੁੰਚ ਗਿਆ ਸੀ। ਅਜਿਹੇ 'ਚ ਘੱਟ ਰੇਟ 'ਚ ਸ਼ੇਅਰਾਂ ਨੂੰ ਖ਼ਰੀਦਣ ਦਾ ਬਹੁਤ ਚੰਗਾ ਮੌਕਾ ਬਣ ਗਿਆ ਸੀ। ਸਾਨੂੰ ਫੋਲੋ ਕਰਨ ਵਾਲੇ ਲੋਕਾਂ ਨੇ ਚੰਗੇ ਪੈਸੇ ਬਣਾਏ, ਜੋ ਉਹ ਪਿਛਲੇ ਦਹਾਕੇ 'ਚ ਨਹੀਂ ਕਰ ਸਕੇ ਸਨ। ਕਈ ਲੋਕ ਬਹੁਤ ਜ਼ਿਆਦਾ ਡਰ, ਵਿਸ਼ਵਾਸ ਦੀ ਕਮੀ ਅਤੇ ਨਿਵੇਸ਼ ਨਾਲ ਜੁੜੇ ਫ਼ੈਸਲਿਆਂ ਲਈ ਦੂਸਰਿਆਂ 'ਤੇ ਨਿਰਭਰ ਰਹਿਣ ਕਾਰਨ ਇਸ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੇ। ਅਜਿਹੇ ਲੋਕ ਆਮ ਤੌਰ 'ਤੇ ਪ੍ਰਿੰਟ ਅਤੇ ਟੀਵੀ ਮੀਡੀਆ ਦੇ ਨਾਲ ਪੇਡ ਐਕਸਪਰਟਸ 'ਤੇ ਭਰੋਸਾ ਕਰਦੇ ਹਨ।

ਅਸੀਂ ਤੁਹਾਨੂੰ ਯਾਦ ਕਰਵਾ ਦਿੰਦੇ ਹਾਂ ਕਿ 2008 'ਚ ਇਸੀ ਤਰ੍ਹਾਂ ਦੇ ਸੰਕਟ ਦੇ ਸਮੇਂ 'ਚ ਸੈਂਸੈਕਸ ਡਿੱਗ ਕੇ 7,200 ਅੰਕ ਦੇ ਪੱਧਰ 'ਤੇ ਪਹੁੰਚ ਗਿਆ ਸੀ। ਅਸੀਂ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ 21,000 ਦਾ ਲੈਵਲ ਹਾਸਿਲ ਹੋਵੇਗਾ ਅਤੇ ਅਕਤੂਬਰ, 2010 'ਚ ਸੈਂਸੈਕਸ ਨੇ ਉਸ ਪੱਧਰ ਨੂੰ ਛੋਹ ਲਿਆ ਸੀ।

ਅਸੀਂ ਫਿਰ ਤੋਂ ਕਹਿੰਦੇ ਹਾਂ ਸਰਾਫ਼ਾ ਮਾਰਕਿਟ ਦੇ ਖ਼ਤਮ ਹੋਣ ਤਕ ਬਾਲਣ 270 ਡਾਲਰ, ਸੋਨਾ 80,000 ਦੇ ਲੈਵਲ ਤੋਂ ਉੱਪਰ ਅਤੇ ਚਾਂਦੀ ਤਿੰਨ ਲੱਖ ਤੋਂ ਉੱਪਰ ਪਹੁੰਚ ਜਾਵੇਗਾ। ਤੇਲ ਦੇ 270 ਡਾਲਰ ਤਕ ਪਹੁੰਚਣ ਦੇ ਬਾਵਜੂਦ ਇਕਾਨਮੀ 'ਤੇ ਉਸਦਾ ਲੰਮਾ ਸਮਾਂ ਦੇਖਣ ਨੂੰ ਨਹੀਂ ਮਿਲੇਗਾ।

ਵਰਤਮਾਨ ਸਥਿਤੀਆਂ 'ਤੇ ਗੌਰ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਕੁਝ ਕਰੈਕਸ਼ਨ ਤੋਂ ਬਾਅਦ ਨਿਫਟੀ 11,400 'ਤੇ ਰਹਿ ਸਕਦਾ ਹੈ ਪਰ ਜਨਵਰੀ, 2021 ਤੋਂ ਪਹਿਲਾਂ ਇਹ 12,400 ਦੇ ਲੈਵਲ ਤਕ ਪਹੁੰਚ ਸਕਦਾ ਹੈ।

Posted By: Ramanjit Kaur