ਨਈ ਦੁਨੀਆ, ਨਵੀਂ ਦਿੱਲੀ : ਦੇਸ਼ ਭਰ ਵਿਚ ਸੋਮਵਾਰ ਤੋਂ Unlock 1.0 ਲਾਗੂ ਹੋ ਗਿਆ ਹੈ। ਭਾਵ ਕੋਰੋਨਾ ਦੇ Hot Spot ਇਲਾਕਿਆਂ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਸ਼ੇਅਰ ਬਾਜ਼ਾਰ 'ਤੇ ਇਸਦਾ ਪਾਜ਼ੇਟਿਵ ਅਸਰ ਦੇਖਣ ਨੂੰ ਮਿਲਿਆ ਹੈ। ਬੀਐੱਸਈ ਅਤੇ ਐੱਨਐੱਸਈ ਵਿਚ ਸਵੇਰ ਤੋਂ ਤੇਜ਼ੀ ਹੈ। ਦਿਨ ਵਿਚ 12 ਵਜੇ ਕਰੀਬ ਸੈਂਸੇਕਸ 1035 ਅੰਕਾਂ ਦੀ ਤੇਜ਼ੀ ਨਾਲ 33473 'ਤੇ ਰਿਹਾ। ਉਥੇ ਨਿਫਟੀ ਵਿਚ 300 ਅੰਕਾਂ ਦਾ ਵਾਧਾ ਰਿਹਾ ਅਤੇ ਇਹ 9880 ਅੰਕਾਂ 'ਤੇ ਰਿਹਾ।

ਸੋਮਵਾਰ ਨੂੰ ਸਵੇਰੇ 9.21 ਵਜੇ 2.45 ਫੀਸਦ ਜਾਂ 793.34 ਅੰਕ ਦੇ ਵਾਧੇ ਨਾਲ 33217.44 'ਤੇ ਟ੍ਰੈਂਡ ਕਰ ਰਿਹਾ ਸੀ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ ਦੇ 30 ਸ਼ੇਅਰਾਂ ਵਿਚੋਂ 29 ਸ਼ੇਅਰ ਹਰੇ ਨਿਸ਼ਾਨ 'ਤੇ ਅਤੇ ਸਿਰਫ਼ ਇਕ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦਾ ਦਿਖਿਆ।

ਸੈਂਸੇਕਸ ਦੇ 30 ਸ਼ੇਅਰਾਂ ਦਾ ਇਹ ਹੈ ਹਾਲ

ਸ਼ੁਰੂਆਤੀ ਕਾਰੋਬਾਰੀ ਵਿਚ ਸੋਮਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ ਦੇ ਸੂਚਾਂਕ ਨਿਫਟੀ ਵਿਚ ਚੰਗੇ ਵਾਧੇ ਨਾਲ ਟ੍ਰੈਂਡ ਕਰਦਾ ਦਿਖਿਆ। 50 ਸ਼ੇਅਰਾਂ ਵਾਲੇ ਨਿਫਟੀ ਦੇ 49 ਸ਼ੇਅਰ ਹਰੇ ਨਿਸ਼ਾਨ 'ਤੇ ਅਤੇ ਸਿਰਫ਼ ਇਕ ਸ਼ੇਅਰ ਲਾਲ ਨਿਸ਼ਾਨ 'ਤੇ ਟ੍ਰੈਂਡ ਕਰਦਾ ਦਿਖਿਆ।


ਨਿਫਟੀ ਦੇ 50 ਸ਼ੇਅਰਾਂ ਵਿਚੋਂ ਇਨ੍ਹਾਂ ਵਿਚ ਆਈ ਸਭ ਤੋਂ ਜ਼ਿਆਦਾ ਤੇਜ਼ੀ

Posted By: Tejinder Thind