ਜੇਐੱਨਐੱਨ, ਨਵੀਂ ਦਿੱਲੀ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 1145.44 ਅੰਕ ਟੁੱਟ ਕੇ 49744.32 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 306.05 ਅੰਕ ਦੀ ਗਿਰਾਵਟ ਨਾਲ 14675.70 ਦੇ ਪੱਧਰ 'ਤੇ ਬੰਦ ਹੋਇਆ। ਅੱਜ ਸੈਂਸੇਕਸ 15.78 ਅੰਕ ਦੀ ਤੇਜ਼ੀ ਦੇ ਨਾਲ 50905.54 ਦੇ ਪੱਧਰ 'ਤੇ ਖੁੱਲ੍ਹਿਆ, ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17.30 ਅੰਕ ਉੱਪਰ 14999.05 ਦੇ ਪੱਧਰ 'ਤੇ ਖੁੱਲ੍ਹਿਆ। ਦਿਨ ਦੇ 12.28 ਵਜੇ ਸੈਂਸੇਕਸ 748 ਅੰਕ ਟੁੱਟ ਕੇ 50,141 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫਟੀ 177.30 ਅੰਕ ਡਿੱਗ ਕੇ 14,804.45 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਸਵੇਰੇ 09.53 ਵਜੇ ਸੈਂਸੇਕਸ 128.78 ਅੰਕ ਦੀ ਗਿਰਾਵਟ ਨਾਲ 50,760.98 'ਤੇ ਅਤੇ ਨਿਫਟੀ 26.80 ਅੰਕ ਹੇਠਾਂ 14,954.95 ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ ਸੀ। ਸੈਂਸੇਕਸ 434.93 ਅੰਕ ਟੁੱਟ ਕੇ 50889.76 ਦੇ ਪੱਧਰ 'ਤੇ ਬੰਦ ਹੋਇਆ ਸੀ, ਉੱਥੇ ਹੀ ਨਿਫਟੀ 137.20 ਅੰਕ ਦੀ ਗਿਰਾਵਟ ਨਾਲ 14981.75 ਦੇ ਪੱਧਰ 'ਤੇ ਬੰਦ ਹੋਇਆ ਸੀ।

ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰਾਂ 'ਚ ਡਾਕਟਰ ਰੈੱਡੀ, ਆਈਟੀਸੀ, ਟੈੱਕ ਮਹਿੰਦਰਾ, ਜੇਐੱਸਡਬਲਯੂ ਸਟੀਲ ਤੇ ਐੱਨਟੀਪੀਸੀ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਉੱਥੇ ਹੀ ਟਾਟਾ ਸਟੀਲ, ਕੋਲ ਇੰਡੀਆ, ਗੇਲ, ਬੀਪੀਸੀਐੱਲ ਤੇ ਬਜਾਜ ਫਿਨਸਰਵ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਖੁੱਲ੍ਹੇ। ਸੈਕਟੋਰੀਅਲ ਇੰਡੈਕਸ 'ਚ ਐੱਫਐੱਮਸੀਜੀ ਤੇ ਰਿਐਲਟੀ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਉੱਥੇ ਹੀ ਮੀਡੀਆ, ਬੈਂਕ, ਫਾਰਮਾ, ਫਾਈਨਾਂਸ ਸਰਵਿਸਿਜ਼, ਆਟੋ, ਆਈਟੀ, ਮੈਟਲ ਤੇ ਪ੍ਰਾਈਵੇਟ ਬੈਂਕ ਹਰੇ ਨਿਸ਼ਾਨੇ 'ਤੇ ਖੁੱਲ੍ਹੇ।

ਪਿਛਲੇ ਕਾਰੋਬਾਰੀ ਦਿਨ ਸੈਂਸੇਕਸ 222.82 ਅੰਕ ਦੀ ਗਿਰਾਵਟ ਨਾਲ 51,101.87 ਦੇ ਪੱਧਰ 'ਤੇ ਖੁੱਲ੍ਹਿਆ ਸੀ। ਉੱਥੇ ਹੀ ਨਿਫਟੀ 64.50 ਅੰਕ ਹੇਠਾਂ 15,054.50 ਦੇ ਪੱਧਰ 'ਤੇ ਖੁੱਲ੍ਹਿਆ ਸੀ।

Posted By: Seema Anand