ਬਿਜਨੈਸ ਡੈਸਕ, ਨਵੀਂ ਦਿੱਲੀ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਿਆ। ਸਵੇਰੇ 9.19 ਵਜੇ ਸੈਂਸੇਕਸ 484.88 ਅੰਕਾਂ ਦੇ ਵਾਧੇ ਨਾਲ 39952.19 ਦੇ ਪੱਧਰ ’ਤੇ ਅਤੇ ਨਿਫਟੀ ਵੀ 11700 ਤੋਂ ਉਪਰ ਕਾਰੋਬਾਰ ਕਰ ਰਹੀ ਸੀ। ਨਿਫਟੀ ਦੇ 50 ਸ਼ੇਅਰਾਂ ਵਿਚੋਂ 41 ਸ਼ੇਅਰ ਹਰੇ ਨਿਸ਼ਾਨ ’ਤੇ ਅਤੇ 9 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਸਨ।

ਅੱਜ ਦੇ ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਇੰਫਰਾਟਿਲ ਇੰਡਸਇੰਡ ਬੈਂਕ, ਕੋਟਕ ਬੈਂਕ, ਬਜਾਜ ਆਟੋ, ਐਚਡੀਐਫਸੀ ਬੈਂਕ, ਯੂਪੀਐਲ, ਹੀਰੋ ਮੋਟੋਕਾਰਪ, ਐਸਬੀਆਈ, ਆਈਓਸੀ ਅਤੇ ਵਿਪਰੋ ਦੇ ਸ਼ੇਅਰ ਹਰੇ ਨਿਸ਼ਾਨ ’ਤੇ ਖੁੱਲ੍ਹੇ। ਉਥੇ ਐਮ ਐਂਡ ਐਮ, ਭਾਰਤੀ ਏਅਰਟੈਲ, ਸਨ ਫਾਰਮਾ, ਗ੍ਰਾਸਿਮ, ਹਿੰਦੁਸਤਾਨ ਯੂਨੀਲੀਵਰ, ਅਡਾਣੀ ਪੋਰਟਸ, ਟਾਟਾ ਸਟੀਲ, ਟੈਕ ਮਹਿੰਦਰਾ, ਐਚਡੀਐਫਸੀ ਅਤੇ ਐਚਸੀਐਲ ਟੈਕ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਖੁੱਲ੍ਹੇ। ਸੈਕਟੋਰੀਅਲ ਇੰਡੈਕਸ ਵਿਚ ਅੱਜ ਮੀਡੀਆ ਤੋਂ ਇਲਾਵਾ ਸਾਰੇ ਸੈਕਟਰਾਂ ਦੀ ਸ਼ੁਰੂਆਤ ਹਰੇ ਨਿਸ਼ਾਨ ਤੋਂ ਹੋਈ।

ਪਿਛਲੇ ਛੇ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ’ਤੇ ਬੰਦ ਹੋਇਆ। ਸ਼ੁੱਕਰਵਾਰ ਨੂੰ ਸੈਂਸੇਕਸ 0.90 ਫੀਸਦ ਦੇ ਵਾਧੇ ਨਾਲ 353.84 ਅੰਕ ਉਪਰ 39467.31 ਦੇ ਪੱਧਰ ’ਤੇ ਬੰਦ ਹੋਇਆ ਸੀ ਅਤੇ ਨਿਫਟੀ 0.83 ਫੀਸਦ ਉਪਰ 96 ਅੰਕਾਂ ਦੇ ਨਾਲ 11655.25 ਦੇ ਪੱਧਰ ’ਤੇ ਬੰਦ ਹੋਇਆ ਸੀ।

Posted By: Tejinder Thind