ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਜ਼ਬਰਦਸਤ ਵਾਧੇ ਨਾਲ ਖੁੱਲ੍ਹਿਆ ਹੈ ਤੇ ਸ਼ੁਰੂਆਤੀ ਕਾਰੋਬਾਰ 'ਚ ਵੀ ਬਾਜ਼ਾਰ 'ਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਬੰਬੇ ਸਟੌਕ ਐਕਸਚੇਂਜ ਦਾ ਸੰਵੇਦੀ ਸੂਚਕ ਅੰਕ ਸੈਂਸੇਕਸ ਬੁੱਧਵਾਰ ਨੂੰ 1470 ਅੰਕਾਂ ਦੇ ਜ਼ਬਰਦਸਤ ਉਛਾਲ ਨਾਲ 32,841.87 'ਤੇ ਖੁੱਲ੍ਹਿਆ ਹੈ। ਸੈਂਸੇਕਸ ਬੁੱਧਵਾਰ ਸਵੇਰੇ 9 ਵਜ ਕੇ 24 ਮਿੰਟ 'ਤੇ 3.02 ਫ਼ੀਸਦੀ ਜਾਂ 947.58 ਅੰਕਾ ਦੇ ਭਾਰੀ ਵਾਧੇ ਨਾਲ 32,318.70 'ਤੇ ਟ੍ਰੈਂਡ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਦੇ 30 ਸ਼ੇਅਰਾਂ 'ਚੋਂ 23 ਹਰੇ ਨਿਸ਼ਾਨ 'ਤੇ ਅਤੇ 7 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ।

ਸੈਂਸੇਕਸ ਦੇ ਜਿਨ੍ਹਾਂ ਸ਼ੇਅਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਸਭ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ, ਉਨ੍ਹਾਂ ਵਿਚ ਆਈਸੀਆਈਸੀਆਈ ਬੈਂਕ (7.09 ਫ਼ੀਸਦੀ), ਹੀਰੋ ਮੋਟੋ ਕਾਰਪ (6.77 ਫ਼ੀਸਦੀ), ਐਕਸਿਸ ਬੈਂਕ (5.73 ਫ਼ੀਸਦੀ), ਐਲਟੀ (5.54 ਫ਼ੀਸਦੀ), ਮਾਰੂਤੀ (5.29 ਫ਼ੀਸਦੀ) ਤੇ ਐੱਚਡੀਐੱਫਸੀ ਬੈਂਕ (4.83 ਫ਼ੀਸਦੀ) ਸ਼ਾਮਲ ਸਨ।

ਸਭ ਤੋਂ ਵੱਡੀ ਗਿਰਾਵਟ ਨੇਸਲੇ ਇੰਡੀਆ ਦੇ ਸ਼ੇਅਰਾਂ 'ਚ 1.65 ਪ੍ਰਤੀਸ਼ਤ, ਟੀਸੀਐੱਸ ਦੇ ਸ਼ੇਅਰਾਂ 'ਚ 0.63 ਪ੍ਰਤੀਸ਼ਤ, ਭਾਰਤੀ ਏਅਰਟੈੱਲ ਦੇ ਸ਼ੇਅਰਾਂ 'ਚ 0.54 ਪ੍ਰਤੀਸ਼ਤ ਤੇ ਐੱਚਸੀਐੱਲ ਦੇ ਸ਼ੇਅਰਾਂ ਟਚ 0.36 ਪ੍ਰਤੀਸ਼ਤ ਦੇਖੀ ਗਈ ਹੈ।

ਨੈਸ਼ਨਲ ਸਟਾਕ ਐਕਸਚੇਂਜ ਦੇ ਇੰਡੈਕਸ ਨਿਫਟੀ ਦੀ ਗੱਲ ਕਰੀਏ ਤਾਂ ਇਹ ਬੁੱਧਵਾਰ ਸਵੇਰੇ ਭਾਰੀ ਵਾਧੇ ਨਾਲ ਟ੍ਰੈਂਡ ਕਰ ਰਿਹਾ ਸੀ। ਬੁੱਧਵਾਰ ਸਵੇਰੇ 9 ਵਜ ਕੇ 30 ਮਿੰਟ ‘ਤੇ 2.42 ਪ੍ਰਤੀਸ਼ਤ ਜਾਂ 222.55 ਅੰਕਾਂ ਦੇ ਵਾਧੇ ਨਾਲ 9,419.10 'ਤੇ ਟ੍ਰੈਂਡ ਕਰ ਰਿਹਾ ਸੀ। ਇਸ ਵੇਲੇ ਨਿਫਟੀ ਦੇ 50 ਸ਼ੇਅਰਾਂ ਵਾਲੇ 43 ਸਟੌਕ ਹਰੇ ਨਿਸ਼ਾਨ 'ਤੇ ਅਤੇ 7 ਸਟੌਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ।

ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 50 ਸ਼ੇਅਰਾਂ ਵਾਲੇ ਨਿਫਟੀ ਵਿਚ ਸਭ ਤੋਂ ਵੱਧ ਤੇਜੀ ਵਾਲੇ ਵੇਦਾਂਤਾ ਲਿਮਟਿਡ ਵਿਚ 9.99 ਪ੍ਰਤੀਸ਼ਤ, ਹੀਰੋ ਮੋਟੋਕੌਰਮ ਵਿਚ 6.72 ਪ੍ਰਤੀਸ਼ਤ, ਆਈਸੀਆਈਸੀਆਈ ਬੈਂਕ ਵਿਚ 6.62 ਪ੍ਰਤੀਸ਼ਤ, ਮਾਰੂਤੀ 'ਚ 5.98 ਪ੍ਰਤੀਸ਼ਤ ਅਤੇ ਮਹਿੰਦਰਾ ਐਂਡ ਮਹਿੰਦਰਾ 'ਚ 5.72 ਪ੍ਰਤੀਸ਼ਤ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਨਿਫਟੀ -50 ਸ਼ੇਅਰਾਂ ਦੀ ਸ਼ੁਰੂਆਤੀ ਕਾਰੋਬਾਰ 'ਚ ਸਭ ਤੋਂ ਵੱਧ ਗਿਰਾਵਟ ਨੇਸਲੇ ਇੰਡੀਆ 'ਚ 1.93 ਪ੍ਰਤੀਸ਼ਤ, ਅਡਾਨੀ ਪੋਰਟਾਂ 'ਚ 0.63 ਪ੍ਰਤੀਸ਼ਤ, ਟੀਸੀਐੱਸ ਵਿਚ 0.42 ਫੀਸਦ, ਭਾਰਤੀ ਏਅਰਟੈੱਲ ਵਿਚ 0.38 ਪ੍ਰਤੀਸ਼ਤ ਤੇ ਐੱਚਸੀਐੱਲ ਵਿਚ 0.35 ਪ੍ਰਤੀਸ਼ਤ ਦੀ ਗਿਰਾਵਟ ਆਈ।

Posted By: Seema Anand