ਬਿਜਨੈਸ ਡੈਸਕ, ਨਵੀਂ ਦਿੱਲੀ : ਸਟਾਕ ਮਾਰਕਿਟ ਅੱਜ ਵੀਰਵਾਰ ਨੂੰ ਭਾਰੀ ਗਿਰਾਵਟ ਨਾਲ ਖੁੱਲੀ ਅਤੇ ਸ਼ੁਰੂਆਤੀ ਕਾਰੋਬਾਰ ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਦਾ ਸੰਵੇਦੀ ਸੂਚਾਂਕ ਸੈਂਸੇਕਸ ਅੱਜ 1096.15 ਅੰਕ ਦੀ ਗਿਰਾਵਟ ਨਾਲ 27773.36 'ਤੇ ਖੁੱਲਿਆ। ਖਬਰ ਲਿਖੇ ਜਾਣ ਤਕ ਇਹ ਘੱਟੋ ਘੱਟ 27050.90 ਅੰਕ ਤਕ ਗਿਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 405.50 ਅੰਕ ਦੀ ਭਾਰੀ ਗਿਰਾਵਟ ਨਾਲ 8063.30 'ਤੇ ਖੁੱਲਾ। ਖਬਰ ਲਿਖਦੇ ਸਮੇਂ ਤਕ ਇਹ ਹੇਠਲੇ 7937.05 ਅੰਕ ਤਕ ਗਿਆ।

ਸੈਂਸੇਕਸ ਵੀਰਵਾਰ ਸਵੇਰੇ 9.25 ਵਜੇ ਸ਼ੁਰੂਆਤੀ ਕਾਰੋਬਾਰ ਵਿਚ 7.17 ਫੀਸਦ ਜਾਂ 2068.83 ਅੰਕ ਦੀ ਗਿਰਾਵਟ ਨਾਲ 36800.64 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫਟੀ 6.9 ਫੀਸਦ ਜਾਂ 584.15 ਅੰਕ ਦੀ ਗਿਰਾਵਟ ਨਾਲ 7884.654 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਨਿਫਟੀ 50 ਦੇ ਸਿਰਫ਼ ਦੋ ਸ਼ੇਅਰ ਹਰੇ ਨਿਸ਼ਾਨ 'ਤੇ ਅਤੇ 48 ਸ਼ੇਅਰ ਲਾਲ ਨਿਸ਼ਾਨ 'ਤੇ ਸਨ। ਨਿਫਟੀ 27 ਦਸੰਬਰ 2016 ਤੋਂ ਬਾਅਦ ਪਹਿਲੀ ਵਾਰ 8000 ਤੋਂ ਹੇਠਾਂ ਆਇਆ ਹੈ।

ਬੀਐਸਈ ਦੇ 30 ਸ਼ੇਅਰਾਂ ਦਾ ਹਾਲ (9.30 ਵਜੇ)


ਐਨਐਸਈ ਦੇ ਸ਼ੇਅਰਾਂ ਦਾ ਹਾਲ (9.45 ਵਜੇ)


ਸੈਕਟੋਰਲ ਸੂਚਾਂਕਾਂ ਦਾ ਹਾਲ (9.30 ਵਜੇ)

Posted By: Tejinder Thind