ਬਿਜਨੈਸ ਡੈਸਕ, ਨਵੀਂ ਦਿੱਲੀ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲਿਆ। ਸਵੇਰੇ 9.16 'ਤੇ ਮੁੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲਾ ਸੂਚਾਂਕ ਸੈਂਸੇਕਸ 882.31 ਅੰਕਾਂ ਦੀ ਗਿਰਾਵਟ ਨਾਲ 28,933.28 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਾਂਕ ਨਿਫਟੀ 284.65 ਅੰਕਾਂ ਦੀ ਕਮੀ ਨਾਲ 8.375.60 'ਤੇ ਖੁੱਲਿਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 49 ਸ਼ੇਅਰ ਲਾਲ ਨਿਸ਼ਾਨ ਅਤੇ 1 ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ। ਡਾਲਰ ਦੇ ਮੁਕਾਬਲੇ ਰੁਪਇਆ 33 ਪੈਸੇ ਡਿੱਗ ਕੇ 75.18 ਦੇ ਪੱਧਰ 'ਤੇ ਖੁੱਲਿਆ ਜਦਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਹਿਆ 74.85 ਦੇ ਪੱੱਧਰ 'ਤੇ ਬੰਦ ਹੋਇਆ ਸੀ।

ਪ੍ਰੀ ਓਪਨਿੰਗ ਸੈਸ਼ਨ ਵਿਚ ਬੈਂਚਮਾਰਕ ਇੰਡੈਕਸ ਨਿਫਟੀ 8400 ਤੋਂ ਹੇਠਾਂ ਚੱਲ ਰਿਹਾ ਸੀ। ਸਵੇਰੇ 9.01 ਵਜੇ ਸੈਂਸੇਕਸ 236.43 ਅੰਕ, 29579.16 ਅਤੇ ਨਿਫਟੀ 301.00 ਅੰਕ 8359.25 'ਤੇ ਸਨ।


ਸੈਂਸੇਕਸ ਦੇ ਸ਼ੇਅਰਾਂ ਦਾ ਹਾਲ


ਨਿਫਟੀ ਦੇ ਗੇਨਰ ਅਤੇ ਲੂਜ਼ਰ


ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ ਵਿਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰ ਵਿਚ ਐਸਜੀਐਕਸ ਨਿਫਟੀ 2.40 ਫੀਸਦ ਹੇਠਾਂ ਚਲਾ ਗਿਆ। ਨਿਕੇਈ 225 ਵਿਚ 3.15 ਫੀਸਦ ਗਿਰਾਵਟ ਹੈ।

Posted By: Tejinder Thind