ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਲਾਲ ਨਿਸ਼ਾਨ 'ਤੇ ਖੁੱਲਣ ਤੋਂ ਬਾਅਦ ਬੰਦ ਹਰੇ ਨਿਸ਼ਾਨ 'ਤੇ ਹੋਇਆ। ਸਵੇਰੇ 208 ਅੰਕਾਂ ਦੀ ਕਮਜ਼ੋਰੀ ਦੇ ਨਾਲ ਖੁੱਲਿ੍ਆ ਭਾਰਤੀ ਸ਼ੇਅਰ ਬਾਜ਼ਾਰ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਅੰਤ ਵਿਚ 83 ਅੰਕਾਂ ਦੀ ਤੇਜ਼ੀ ਨਾਲ 37,482 ਦੇ ਪੱਧਰ 'ਤੇ ਬੰਦ ਹੋਇਆ ਉਥੇ ਨਿਫਟੀ 32 ਅੰਕਾਂ ਦੇ ਵਾਧੇ ਨਾਲ11,118 ਦੇ ਪੱਧਰ 'ਤੇ ਬੰਦ ਹੋਇਆ।

ਸਵੇਰੇ ਕੈਫੇ ਕੌਫੀ ਡੇਅ ਦੇ ਮਾਲਕ ਵੀਜੀ ਸਿਧਾਰਥ ਦੀ ਲਾਸ਼ ਮਿਲਣ ਤੋਂ ਬਾਅਦ ਖੁੱਲ੍ਹੇ ਬਾਜ਼ਾਰ ਵਿਚ ਕੰਪਨੀ ਦੇ ਸ਼ੇਅਰ 20 ਫੀਸਦ ਹੋਰ ਡਿੱਗ ਗਏ। ਇਹ 52 ਹਫ਼ਤਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਨਜ਼ਰ ਆਈ ਸੀ। ਸੈਂਸੇਕਸ ਜਿਥੇ 289 ਅੰਕ ਹੇਠਾਂ ਡਿੱਗ ਕੇ 37, 397 ਦੇ ਪੱਧਰ 'ਤੇ ਬੰਦ ਹੋਇਆ ਉਥੇ ਨਿਫਟੀ 103 ਅੰਕ ਫਿਸਲ ਕੇ 11,085 ਦੇ ਪੱਧਰ 'ਤੇ ਬੰਦ ਹੋਇਆ।