ਬਿਜਨੈਸ ਡੈਸਕ, ਨਵੀਂ ਦਿੱਲੀ : ਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 694.92 ਅੰਕ ਹੇਠਾਂ 43828.10 ਦੇ ਪੱਧਰ ’ਤੇ ਬੰਦ ਹੋਇਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 196.75 ਅੰਕ ਦੀ ਗਿਰਾਵਟ ਨਾਲ 12858.40 ਦੇ ਪੱਧਰ ’ਤੇ ਬੰਦ ਹੋਇਆ।

ਹਾਲਾਂਕਿ ਕਾਰੋਬਾਰ ਦੌਰਾਨ ਸੈਂਸੇਕਸ ਰਿਕਾਰਡ ਪੱਧਰ ’ਤੇ ਪਹੁੰਚਿਆ। ਅੱਜ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਿਆ ਸੀ। ਸੈਂਸੇਕਸ 302.01 ਅੰਕ ਉਪਰ ਰਿਕਾਰਡ 44825.03 ਦੇ ਪੱਧਰ ’ਤੇ ਖੁੱਲ੍ਹਿਆ ਸੀ। ਉਥੇ ਨਿਫਟੀ ਦੀ ਸ਼ੁਰੂਆਤ 87.80 ਅੰਕਾਂ ਦੀ ਤੇਜ਼ੀ ਦੇ ਨਾਲ 13143 ’ਤੇ ਹੋਈ ਸੀ।

ਅੱਜ ਦੇ ਪ੍ਰਮੁੱਖ ਸ਼ੇਅਰਾਂ ਵਿਚ ਅਡਾਨੀ ਪੋਰਟਸ, ਓਐਨਜੀਸੀ, ਗੇਲ, ਐਸਬੀਆਈ ਲਾਈਫ ਅਤੇ ਕੋਲ ਇੰਡੀਆ ਦੇ ਸ਼ੇਅਰ ਹਰੇ ਨਿਸ਼ਾਨ ’ਤੇ ਬੰਦ ਹੋਏ। ਉਥੇ ਇਚਰ ਮੋਟਰਜ਼, ਐਕਸਿਸ ਬੈਂਕ, ਕੋਟਕ ਬੈਂਕ, ਸਨਫਾਰਮਾ ਅਤੇ ਬਜਾਜ ਫਾਇਨਾਂਸ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ। ਇਨ੍ਹਾਂ ਵਿਚ ਬੈਂਕ, ਪ੍ਰਾਈਵੇਟ ਬੈਂਕ, ਫਾਇਨਾਂਸ ਸਰਵਿਸਜ਼, ਫਾਰਮਾ, ਮੀਡੀਆ, ਐਫਐਮਸੀਜੀ,ਆਈਟੀ, ਰਿਅਲਟੀ, ਮੈਟਲ ਅਤੇ ਆਟੋ ਸ਼ਾਮਲ ਹੈ।

Posted By: Tejinder Thind