ਨਵੀਂ ਦਿੱਲੀ : ਹਫਤੇ ਦਾ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਲਈ ਬਹੁਤ ਮਾੜਾ ਰਿਹਾ। ਬਾਂਬੇ ਸਟਾਕ ਐਕਸਚੇਂਜ ਦਾ ਸੈਂਸੇਕਸ ਜਿੱਥੇ 424.61 ਅੰਕ ਟੁੱਟ ਕੇ 36,546.60 'ਤੇ ਬੰਦ ਹੋਇਆ, ਉੱਥੇ ਨਿਫਟੀ 125.80 ਅੰਕਾਂ ਦੀ ਗਿਰਾਵਟ ਦੇ ਨਾਲ 11 ਹਜ਼ਾਰ ਤੋਂ ਹੇਠਾਂ 10,943.60 'ਤੇ ਬੰਦ ਹੋਇਆ। ਨਿਫਟੀ ਨੇ ਪਿਛਲੇ ਕਾਰੋਬਾਰੀ ਸੈਸ਼ਨ 'ਚ 11 ਹਜ਼ਾਰ ਦੇ ਉੱਪਰ ਕਲੋਜ਼ਿੰਗ ਦਿੱਤੀ ਸੀ। ਸੈਂਸੇਕਸ 'ਚ ਸਭ ਤੋਂ ਜ਼ਿਆਦਾ ਗਿਰਾਵਟ ਟਾਟਾ ਮੋਟਰਜ਼, ਵੇਦਾਂਤਾ, ਟਾਟਾ ਸਟੀਲ, ਐੱਨਟੀਪੀਸੀ ਅਤੇ ਓਐੱਨਜੀਸੀ ਦੇ ਸ਼ੇਅਰਾਂ 'ਚ ਰਹੀ। ਜਦਕਿ ਸਭ ਤੋਂ ਜ਼ਿਆਦਾ ਮਜ਼ਬੂਤੀ ਕੋਟਕ ਬੈਂਕ ਭਾਰਤੀ ਏਅਰਟੈਲ, ਐੱਚਸੀਐੱਲਟੈੱਕ, ਬਜਾਜ ਫਾਈਨੈਂਸ, ਹੀਰੋ ਮੋਟਰ ਦੇ ਸ਼ੇਅਰਾਂ ਵਿਚ ਆਈ। ਨਿਫਟੀ ਦੇ 9 ਸ਼ੇਅਰ ਹਰੇ ਨਿਸ਼ਾਨ ਅਤੇ 41 ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਕੇ ਬੰਦ ਹੋਏ।

ਵੀਰਵਾਰ ਨੂੰ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਸੀ। ਦਿਨ ਦਾ ਕਾਰੋਬਾਰ ਖਤਮ ਹੋਣ 'ਤੇ ਸੈਂਸੇਕਸ ਚਾਰ ਅੰਕਾਂ ਦੀ ਗਿਰਾਵਟ ਨਾਲ 36,971 'ਤੇ ਅਤੇ ਨਿਫਟੀ 6 ਅੰਕਾਂ ਦੀ ਗਿਰਾਵਟ ਦੇ ਨਾਲ 11069 'ਤੇ ਕਾਰੋਬਾਰ ਕਰ ਕੇ ਬੰਦ ਹੋਇਆ। ਐੱਨਐੱਸਈ 'ਤੇ 17 ਸ਼ੇਅਰ ਹਰੇ ਨਿਸ਼ਾਨ ਅਤੇ 33 ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ।

ਸ਼ੁਰੂਆਤੀ ਕਾਰੋਬਾਰ 'ਚ ਪਾਵਰਗਰਿੱਡ ਦੇ ਸ਼ੇਅਰ 1.00 ਫੀਸਦੀ, ਐੱਚਸੀਐੱਲ ਟੈਕ 'ਚ 0.66 ਫੀਸਦੀ, ਬਜਾਜ ਫਾਈਨੈਂਸ 'ਚ 0.71 ਫੀਸਦੀ, ਇੰਡਸਇੰਡ ਬੈਂਕ 'ਚ 0.58 ਫੀਸਦੀ ਅਤੇ ਐੱਨਟੀਪੀਸੀ 'ਚ 0.55 ਫੀਸਦੀ ਦੀ ਤੇਜ਼ੀ ਦੇਖੀ ਗਈ। ਜਦਕਿ ਟਾਟਾ ਮੋਟਰਜ਼ ਦੇ ਸ਼ੇਅਰ 'ਚ 16.35 ਫੀਸਦੀ, ਟਾਟਾ ਮੋਟਰਜ਼ ਡੀਵੀਆਰ 'ਚ 15.94 ਫੀਸਦੀ, ਵੇਦਾਂਤਾ ਲਿਮਟਿਡ 'ਚ 1.25 ਫੀਸਦੀ ਦੀ ਗਿਰਾਵਟ ਦੇਖੀ ਗਈ।

ਐੱਨਐੱਸਈ 'ਤੇ ਟਾਈਟਨ ਦੇ ਸ਼ੇਅਰ ਵਿਚ 1.34 ਫੀਸਦੀ, ਗ੍ਰਾਸਿਮ 'ਚ 1.11 ਫੀਸਦੀ, ਪਾਵਰਗਰਿੱਡ 'ਚ 1.03 ਫੀਸਦੀ ਅਤੇ ਬਜਾਜ ਫਾਈਨੈਂਸ 'ਚ 0.65 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਉੱਥੇ ਟਾਟਾ ਮੋਟਰਜ਼ 'ਚ 15.89 ਫੀਸਦੀ, ਜੀ ਲਿਮਟਿਡ 'ਚ 2.14 ਫੀਸਦੀ, ਵੇਦਾਂਤਾ ਲਿਮਟਿਡ 'ਚ 1.53 ਫੀਸਦੀ ਦੀ ਗਿਰਾਵਟ ਦੇਖੀ ਗਈ।

Posted By: Seema Anand