ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸਰਕਾਰ ਵੱਲੋਂ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ਅਤੇ ਵਿਸ਼ਵ ਪੱਧਰ 'ਤੇ ਪਾਜ਼ੇਟਿਵ ਇਸ਼ਾਰਿਆਂ ਦੌਰਾਨ ਮੁੱਖ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਭਾਰੀ ਉਛਾਲ ਨਾਲ ਬੰਦ ਹੋਏ। ਸੈਂਸੇਕਸ ਅਤੇ ਨਿਫਟੀ ਲਗਾਤਾਰ ਚੌਥੇ ਸੈਸ਼ਨ ਵਿਚ ਹਰੇ ਨਿਸ਼ਾਨ 'ਤੇ ਬੰਦ ਹੋਏ। ਬੀਐੱਸਈ ਦੇ 30 ਸ਼ੇਅਰਾਂ 'ਤੇ ਅਧਾਰਿਤ ਸੰਵੇਦੀ ਸੂਚਾਂਗ ਸੈਂਸੇਕਸ 879.42 ਅੰਕ ਭਾਵ 2.71 ਫੀਸਦ ਦੇ ਭਾਰੀ ਉਛਾਲ ਨਾਲ 33303.52 ਅੰਕ 'ਤੇ ਬੰਦ ਹੋਇਆ। ਉਥੇ ਨਿਫਟੀ 245.85 ਅੰਕ ਭਾਵ 2.57 ਫੀਸਦ ਦੇ ਉਛਾਲ ਨਾਲ 9826.15 ਅੰਕ 'ਤੇ ਬੰਦ ਹੋਇਆ। ਸੈਂਸੇਕਸ 'ਤੇ ਬਜਾਜ ਫਾਇਨੈਂਸ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 10.62 ਅੰਕ ਦੀ ਭਾਰੀ ਵਾਧਾ ਦੇਖਣ ਨੂੰ ਮਿਲੀ। ਉਥੇ ਟਾਇਟਨ, ਸਟੇਟ ਬੈਂਕ, ਟਾਟਾ ਸਟੀਲ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਵਿਚ ਵੀ ਪੰਜ ਫੀਸਦ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ।

Posted By: Tejinder Thind