ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਵਾਧੇ ਨਾਲ ਖੁੱਲਿ੍ਹਆ ਹੈ। Bombay Stock Exchange ਦਾ Sensory Index Sensex ਬੁੱਧਵਾਰ ਨੂੰ 49,763.93 ’ਤੇ ਖੁੱਲਿ੍ਹਆ। ਸ਼ੁਰੂਆਤੀ ਕਾਰੋਬਾਰ ’ਚ ਇਹ 0.27 ਫ਼ੀਸਦੀ ਜਾਂ 135.87 ਅੰਕ ਦੇ ਵਾਧੇ ਨਾਲ 49,652.98 ’ਤੇ ਟਰੇਡ ਕਰਦਾ ਦਿਖਾਈ ਦਿੱਤਾ। ਸ਼ੁਰਆਤੀ ਕਾਰੋਬਾਰ ’ਚ ਸੈਂਸੇਕਸ ਵੱਧ 49,795.19 ਅੰਕ ਤਕ ਗਿਆ ਜੋ ਕਿ ਕਾਫੀ ਉੱਚ ਪੱਧਰ ਹੈ। ਸ਼ੁਰੂਆਤੀ ਕਾਰੋਬਾਰ ’ਚ ਸੈਂਸੇਕਸ ਦੇ 30 ਸ਼ੇਅਰਾਂ ’ਚੋਂ 16 ’ਚ ਤੇਜ਼ੀ ਤੇ 14 ’ਚ ਗਿਰਾਵਟ ਦੇਖਣ ਨੂੰ ਮਿਲੀ। ਸਭ ਤੋਂ ਜ਼ਿਆਦਾ ਤੇਜ਼ੀ ਭਾਰਤੀ 1irtel ’ਚ 3.38 ਫ਼ੀਸਦੀ, ਓਐੱਨਜੀਸੀ ’ਚ 3 ਫ਼ੀਸਦੀ ਤੇ ਐੱਨਟੀਪੀਸੀ ’ਚ 2.99 ਫ਼ੀਸਦੀ ਦੇਖਣ ਨੂੰ ਮਿਲੀ।


ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ Index nifty ਬੁੱਧਵਾਰ ਨੂੰ 14.639.80 ’ਤੇ ਖੁੱਲਿ੍ਹਆ। ਸ਼ੁਰੂਆਤੀ ਕਾਰੋਬਾਰ ’ਚ ਨਿਫਟੀ 0.48 ਫ਼ੀਸਦੀ ਜਾਂ 70.25 ਅੰਕ ਦੀ ਤੇਜ਼ੀ ਨਾਲ 14,633.70 ’ਤੇ ਟਰੇਡ ਕਰਦਾ ਦੇਖਿਆ ਗਿਆ। ਸ਼ੁਰੂਆਤੀ ਕਾਰੋਬਾਰ ’ਚ ਨਿਫਟੀ 50 ਸ਼ੇਅਰਾਂ ’ਚੋਂ 34 ਸ਼ੇਅਰ ਹਰੇ ਨਿਸ਼ਾਨ ’ਤੇ ਅਤੇ 16 ਸ਼ੇਅਰ ਲਾਲ ਨਿਸ਼ਾਨ ’ਤੇ ਟਰੇਡ ਕਰਦੇ ਦੇਖੇ ਗਏ। ਸ਼ੁਰੂਆਤੀ ਕਾਰੋਬਾਰ ’ਚ ਨਿਫਟੀ ਦੇ ਸ਼ੇਅਰਾਂ ’ਚ ਸਭ ਤੋਂ ਵੱਧ ਤੇਜ਼ੀ ਬੀਪੀਸੀਐੱਲ ’ਚ 4.58 ਫ਼ੀਸਦੀ, ਭਾਰਤੀ ਏਅਰਟੇਲ ’ਚ 4.51 ਫ਼ੀਸਦੀ ਤੇ ਆਈਓਸੀ ’ਚ 3.62 ਫ਼ੀਸਦੀ ਦੇਖੀ ਗਈ।


Index nifty ਦਾ ਹਾਲ


ਸ਼ੁਰੂਆਤੀ ਕਾਰੋਬਾਰ ’ਚ ਬੁੱਧਵਾਰ ਨੂੰ ਕੁੱਲ 11 Index nifty ’ਚੋਂ 4 ਲਾਲ ਨਿਸ਼ਾਨ ’ਤੇ ਅਤੇ 7 ਹਰੇ ਨਿਸ਼ਾਨ ’ਤੇ ਦਿਖਾਈ ਦਿੱਤੇ। nifty ’ਚੋਂ ਨਿਫਟੀ ਬੈਂਕ ’ਚ 0.41 ਫ਼ੀਸਦੀ, ਨਿਫਟੀ ਆਟੋ ’ਚ 0.56 ਫ਼ੀਸਦੀ, ਨਿਫਟੀ ਐੱਫਐੱਮਸੀਜੀ ’ਚ 0.54 ਫ਼ੀਸਦੀ, ਨਿਫਟੀ ਮੀਡੀਆ ’ਚ 0.90 ਫ਼ੀਸਦੀ, ਨਿਫਟੀ ਮੇਟਲ ’ਚ 0.66 ਫ਼ੀਸਦੀ, ਨਿਫਟੀ ਪੀਐੱਸਯੂ ਬੈਂਕ ’ਚ 1.10 ਫ਼ੀਸਦੀ ਤੇ ਨਿਫਟੀ ਪ੍ਰਾਈਵੇਟ ਬੈਂਕ ’ਚ 0.22 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਉੱਥੇ ਹੀ Nifty Financial Services ’ਚ 0.12 ਫ਼ੀਸਦੀ Nifty Financial Services 25/50 ’ਚ 0.10 ਫ਼ੀਸਦੀ, ਨਿਫਟੀ ਆਈਟੀ ’ਚ 0.01 ਫ਼ੀਸਦੀ ਤੇ ਨਿਫਟੀ ਫਾਰਮਾ ’ਚ 0.08 ਫ਼ੀਸਦੀ ਦੀ ਗਿਰਾਵਟ ਨਾਲ ਦੇਖੀ ਗਈ ਹੈ।

Posted By: Rajnish Kaur