ਮੁੰਬਈ (ਪੀਟੀਆਈ) : ਏਜੀਆਰ ਬਕਾਇਆ ਨੂੰ ਲੈ ਕੇ ਟੈਲੀਕਾਮ ਸੈਕਟਰ 'ਤੇ ਛਾਏ ਸੰਕਟ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰਾਂ 'ਤੇ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਦੇਸ਼ ਦੇ ਮੁੱਖ ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਸੈਸ਼ਨ 'ਚ ਗਿਰਾਵਟ ਨਾਲ ਬੰਦ ਹੋਏ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 161.31 ਅੰਕਾਂ ਦੀ ਗਿਰਾਵਟ ਨਾਲ 40,894.38 ਦੇ ਪੱਧਰ 'ਤੇ ਬੰਦ ਹੋਇਆ। ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਨਿਫਟੀ ਵੀ 12 ਹਜ਼ਾਰ ਦੇ ਮਨੋਵਿਗਿਆਨਿਕ ਪੱਧਰ ਤੋਂ ਹੇਠਾ ਚਲਾ ਗਿਆ ਤੇ ਇਹ 53.30 ਅੰਕਾਂ ਦੀ ਗਿਰਾਵਟ ਨਾਲ 11,992.50 ਦੇ ਪੱਧਰ 'ਤੇ ਬੰਦ ਹੋਇਆ।

ਸੋਨਾ-ਚਾਂਦੀ 'ਚ ਤੇਜ਼ੀ

ਨਵੀਂ ਦਿੱਲੀ (ਪੀਟੀਆਈ) : ਮੰਗਲਵਾਰ ਨੁੰ ਸਥਾਨਕ ਸਰਾਫਾ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਰਿਹਾ। ਇਸ ਦੌਰਾਨ ਸੋਨਾ 239 ਰੁਪਏ ਤੇਜ਼ ਹੋ ਕੇ 41,865 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ। ਚਾਂਦੀ ਦੇ ਭਾਅ 'ਚ ਵੀ 296 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ ਤੇ ਇਹ 47,584 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। ਜਾਣਕਾਰਾਂ ਮੁਤਾਬਕ ਸੋਨੇ ਦੀ ਕੌਮਾਂਤਰੀ ਕੀਮਤ 'ਚ ਤੇਜ਼ੀ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 'ਚ ਗਿਰਾਵਟ ਕਾਰਨ ਸੋਨੇ ਦੀ ਕੀਮਤ 'ਚ ਤੇਜ਼ੀ ਆਈ। ਕੌਮਾਂਤਰੀ ਬਾਜ਼ਾਰ 'ਚੋ ਸੋਨਾ 1588 ਡਾਲਰ ਤੇ ਚਾਂਦੀ 17.88 ਡਾਲਰ ਪ੍ਰਤੀ ਔਂਸ 'ਤੇ ਵਿਕੇ।