ਬਿਜਨੈਸ ਡੈਸਕ, ਨਵੀਂ ਦਿੱਲੀ : ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ, ਇਸ ਬੈਠਕ ਵਿਚ ਕਈ ਵੱਡੇ ਫੈਸਲੇ ਲਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਆਰਥਕ ਮਾਮਲਿਆਂ ਦੇ ਮੰਤਰੀਮੰਡਲ ਕਮੇਟੀ ਨੇ ਐਫਸੀਆਈ ਦੀ ਆਥਰਾਇਜ਼ਡ ਕੈਪੀਟਲ (ਰਾਖਵੀਂ ਪੂੰਜੀ) ਨੂੰ ਮੌਜੂਦਾ 3500 ਕਰੋੜ ਰੁਪਏ ਤੋਂ ਵਧਾ ਕੇ 10000 ਕਰੋੜ ਰੁਪਏ ਕਰ ਦਿੱਤਾ ਹੈ। ਇਸ ਨਾਲ ਐਫਸੀਆਈ ਦੀ ਉਧਾਰੀ ਵਿਚ ਕਮੀ ਆਉਣ ਦੇ ਨਾਲ ਨਾਲ ਐਫਸੀਆਈ ਦਾ ਵਿਆਜ ਲਾਗਤ ਵਿਚ ਵੀ ਕਮੀ ਅਤੇ ਖਾਧ ਸਬਸਿਡੀ ਵਿਚ ਕਮੀ ਆਵੇਗੀ।

Posted By: Tejinder Thind