ਨਈ ਦੁਨੀਆ, ਮੁੰਬਈ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਿਰਾਵਟ ਦਿਖਾ ਰਹੇ ਸ਼ੇਅਰ ਬਾਜ਼ਾਰ ਵਿਚ ਆਖਰਕਾਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਤੇਜ਼ੀ ਨਜ਼ਰ ਆਈ। ਸਵੇਰੇ 9.30 ਵਜੇ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲਿਆ ਅਤੇ ਸੈਂਸੇਕਸ ਨੇ 50 ਅੰਕਾਂ ਦਾ ਵਾਧਾ ਦਿਖਾਇਆ। ਨਿਫਟੀ ਵੀ 8200 ਅੰਕਾਂ ਦੇ ਪੱਧਰ 'ਤੇ ਖੁੱਲਿਆ। ਬਾਜ਼ਾਰ ਵਿਚ ਇਹ ਤੇਜ਼ੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀਰਵਾਰ ਰਾਤ ਨੂੰ ਆਪਣੇ ਸੰਬੋਧਨ ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਫਾਈਨੈਂਸ਼ੀਅਲ ਟਾਸਕ ਫੋਰਸ ਦਾ ਗਠਨ ਕਰ ਤੋਂ ਬਾਅਦ ਦੇਖੀ ਗਈ। ਸਵੇਰੇ 574 ਦਾ ਪੱਧਰ ਛੂਹਦੇ ਹੀ ਬਾਜ਼ਾਰ ਮਾਮੁਲੀ ਫਿਸਲਿਆ ਪਰ ਦਿਨ ਦੇ ਅੰਤ ਵਿਚ ਮੁੱਖ ਸੂਚਾਂਕ ਸੈਂਸੇਕਸ 1627 ਅੰਕਾਂ ਦੇ ਵਾਧੇ ਨਾਲ 29915 ਦੇ ਪੱਧਰ 'ਤੇ ਬੰਦ ਹੋਇਆ, ਉਥੇ ਨਿਫਟੀ 483 ਅੰਕਾਂ ਦੇ ਵਾਧੇ ਨਾਲ 8745 ਦੇ ਪੱਧਰ 'ਤੇ ਬੰਦ ਹੋਇਆ ਹੈ।

Posted By: Tejinder Thind