ਬਿਜਨੈਸ ਡੈਸਕ, ਨਵੀਂ ਦਿੱਲੀ : ਹਫ਼ਤੇ ਦੇ ਤੀਜੇ ਦਿਨ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਸੂਚਾਂਕ ਸੈਂਸੇਕਸ 174.84 ਅੰਕਾਂ ਦੇ ਵਾਧੇ ਨਾਲ 40,850.29 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਾਂਕ ਨਿਫਟੀ 43.10 ਅੰਕਾਂ ਦੇ ਉਛਾਲ ਨਾਲ 12,037.30 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 34 ਹਰੇ ਨਿਸ਼ਾਨ ਅਤੇ 16 ਲਾਲ ਨਿਸ਼ਾਨ 'ਤੇ ਬੰਦ ਹੋਏ। ਅੱਜ ਸਵੇਰੇ ਸੈਂਸੇਕਸ ਲਗਪਗ 69 ਅੰਕਾਂ ਦੀ ਗਿਰਾਵਟ ਨਾਲ 40,606.01 'ਤੇ ਖੁੱਲਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ ਲਗਪਗ 25 ਅੰਕਾਂ ਦੀ ਗਿਰਾਵਟ ਨਾਲ 11,969.95 'ਤੇ ਖੁੱਲਿਆ।

Posted By: Tejinder Thind