ਬਿਜਨੈਸ ਡੈਸਕ, ਨਵੀਂ ਦਿੱਲੀ : ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਸੂਚਾਂਕ ਸੈਂਸੇਕਸ ਅੱਜ 70.99-0.17 ਫੀਸਦ ਅੰਕ ਡਿੱਗ ਕੇ 40938.72 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਾਂਕ ਨਿਫਟੀ 26.00-0.22 ਫੀਸਦ ਅੰਕ ਡਿੱਗ ਕੇ 12060.70 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 13 ਹਰੇ ਨਿਸ਼ਾਨ ਅਤੇ 37 ਲਾਲ ਨਿਸ਼ਾਨ 'ਤੇ ਬੰਦ ਹੋਏ। ਅੱਜ ਸਵੇਰੇ ਸੈਂਸੇਕਸ 159.14 ਅੰਕਾਂ ਦੇ ਵਾਧੇ ਨਾਲ 41168.85 'ਤੇ ਖੁੱਲਿਆ ਜਦਕਿ ਨਿਫਟੀ ਅੱਜ 44.65 ਅੰਕਾਂ ਦੇ ਵਾਧੇ ਨਾਲ 12131.35 'ਤੇ ਖੁੱਲਿਆ।

Posted By: Tejinder Thind