ਜੇਐੱਨਐੱਨ, ਨਵੀਂ ਦਿੱਲੀ : BSE Sensex ਨੇ ਵੀਰਵਾਰ ਨੂੰ 50,000 ਅੰਕ ਦਾ ਪੱਧਰ ਪਹਿਲੀ ਵਾਰ ਛੂਹਿਆ। ਸੈਂਸੇਕਸ ਨੇ 1990 'ਚ ਪਹਿਲੀ ਵਾਰ 1000 ਅੰਕ ਦਾ ਪੱਧਰ ਛੋਹਿਆ ਸੀ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸੈਂਸੇਕਸ ਤਿੰਨ ਦਹਾਕਿਆਂ 'ਚ 1,000 ਅੰਕ ਦੇ ਪੱਧਰ ਤੋਂ 50,000 ਦੇ ਪੱਧਰ ਤਕ ਪੁੱਜਾ ਹੈ। ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੀਆਂ ਬੇਨਿਯਮੀਆਂ ਘਟਣ ਤੋਂ ਬਾਅਦ ਸ਼ੇਅਰ ਬਾਜ਼ਾਰ ਦੀ ਉਡਾਣ ਲਗਾਤਾਰ ਜਾਰੀ ਹੈ। ਚਾਰ ਦਸੰਬਰ, 2020 ਨੂੰ ਸੈਂਸੇਕਸ ਨੇ 45,000 ਅੰਕ ਦਾ ਪੱਧਰ ਛੂਹਿਆ ਸੀ। ਇਸ ਤੋਂ ਬਾਅਦ 28 ਦਸੰਬਰ, 2020 ਨੂੰ ਸੈਂਸੇਕਸ 47,353.75 ਅੰਕ ਦੇ ਪੱਧਰ 'ਤੇ ਬੰਦ ਹੋਇਆ। ਨਵੇਂ ਸਾਲ 'ਚ ਵੀ ਸੈਂਸੇਕਸ ਦੀ ਬੜ੍ਹਤ ਜਾਰੀ ਹੈ। ਚਾਰ ਜਨਵਰੀ 2021 ਨੂੰ ਸੈਂਸੇਕਸ ਨੇ ਪਹਿਲੀ ਵਾਰ 48,000 ਅੰਕ ਦਾ ਪੱਧਰ ਛੋਹਿਆ। ਇਸ ਤੋਂ ਬਾਅਦ 21 ਜਨਵਰੀ 2021 ਨੂੰ ਸੈਂਸੇਕਸ ਪਹਿਲੀ ਵਾਰ 50 ਹਜ਼ਾਰੀ ਹੋ ਗਿਆ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਇਕ ਸਾਲ 'ਚ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵੀ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਸਾਲ 2019 ਦੇ ਆਖ਼ਿਰ 'ਚ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਨਾਲ ਦਸੰਬਰ, 2019 ਤੇ ਜਨਵਰੀ ਦੇ ਸ਼ੁਰੂਆਤੀ ਸੈਸ਼ਨਾਂ 'ਚ ਸ਼ੇਅਰ ਬਾਜ਼ਾਰ ਰੋਜ਼ਾਨਾ ਨਵੀਂ ਉਚਾਈ ਛੋਹ ਰਿਹਾ ਸੀ। 16 ਜਨਵਰੀ, 2020 ਨੂੰ Sensex ਨੇ ਪਹਿਲੀ ਵਾਰ 42,000 ਅੰਕ ਦਾ ਅੰਕੜਾ ਛੋਹ ਲਿਆ ਸੀ। ਹਾਲਾਂਕਿ ਇਸੇ ਦੌਰਾਨ ਚੀਨ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਤੇ ਇਸ ਵਜ੍ਹਾ ਨਾਲ ਦੁਨੀਆ ਭਰ ਵਿਚ ਮਚੀ ਉਥਲ-ਪੁਥਲ ਨਾਲ ਬਾਜ਼ਾਰ 'ਚ ਨਰਮੀ ਦਾ ਦੌਰ ਸ਼ੁਰੂ ਹੋਇਆ। ਹਾਲਾਂਕਿ, ਫਰਵਰੀ ਤਕ ਬਹੁਤ ਜ਼ਿਾਦਾ ਕੁਰੈਕਸ਼ਨ ਦੇਖਣ ਨੂੰ ਨਹੀਂ ਮਿਲੀ ਪਰ ਮਾਰਚ ਆਉਂਦੇ-ਆਉਂਦੇ ਸੈਂਸੇਕਸ ਤੇ ਨਿਫਟੀ 'ਚ ਇਕ ਤਰ੍ਹਾਂ ਨਾਲ ਭਾਜੜ ਮਚ ਗਈ।

ਕੋਵਿਡ 19 ਦੀ ਵਜ੍ਹਾ ਨਾਲ ਵੱਖ-ਵੱਖ ਦੇਸ਼ਾਂ ਵੱਲੋਂ ਕਈ ਤਰ੍ਹਾਂ ਦੀਆਂ ਯਾਤਰਾ ਪਾਬੰਦੀਆਂ ਲਗਾਉਣ ਕਾਰਨ 9 ਮਾਰਚ, 2020 ਨੂੰ ਸੈਂਸੇਕਸ ਟੁੱਟ ਕੇ 35,634.95 ਅੰਕ 'ਤੇ ਆ ਗਿਆ ਸੀ। ਇਸ ਤੋਂ ਬਾਅਦ 12 ਮਾਰਚ, 2020 ਨੂੰ ਸੈਂਸੇਕਸ ਗਿਰਾਵਟ ਨਾਲ 32,778.14 ਅੰਕ ਦੇ ਪੱਧਰ 'ਤੇ ਆ ਗਿਆ ਸੀ। ਇਸ ਤੋਂ ਬਾਅਦ ਦੇਸ਼ ਵਿਚ ਲਾਕਡਾਊਨ ਲਗਾਏ ਜਾਣ ਦੀਆਂ ਸੰਭਾਵਨਾਵਾਂ ਦੌਰਾਨ 23 ਮਾਰਚ, 2020 ਨੂੰ ਸੈਂਸੇਕਸ 3,934.72 ਅੰਕ ਯਾਨੀ 13.15 ਫ਼ੀਸਦੀ ਦੀ ਜ਼ਬਰਦਸਤ ਗਿਰਾਵਟ ਨਾਲ 25,981.24 ਅੰਕ ਦੇ ਪੱਧਰ 'ਤੇ ਬੰਦ ਹੋਇਆ। ਇਹ ਅਦਭੁਤ ਸੀ। ਇਸ ਤਰ੍ਹਾਂ ਤਿੰਨ ਮਹੀਨਿਆਂ 'ਚ ਸੈਂਸੇਕਸ 'ਚ ਤਕਰੀਬਨ 35 ਫ਼ੀਸਦੀ ਦੀ ਕੁਰੈਕਸ਼ਨ ਦੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ 25 ਮਾਰਚ, 2020 ਤੋਂ ਸੰਪੂਰਨ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਸੀ।

ਕੋਵਿਡ-19 ਨਾਲ ਜੁੜੀਆਂ ਬੇਯਕੀਨੀਆਂ ਕਾਰਨ ਸ਼ੇਅਰ ਬਾਜ਼ਾਰਾਂ 'ਚ ਜ਼ਿਕਰਯੋਗ ਗਿਰਾਵਟ ਦੇਖਣ ਨੂੰ ਮਿਲੀ ਸੀ। ਹਾਲਾਂਕਿ ਅਪ੍ਰੈਲ ਦੇ ਸ਼ੁਰੂਆਤੀ ਹਫ਼ਤੇ 'ਚ ਸੈਂਸੇਕਸ ਥੋੜ੍ਹਾ ਸੰਭਲਿਆ ਤੇ ਸੱਤ ਅਪ੍ਰੈਲ, 2020 ਨੂੰ ਇਸ ਨੇ ਇਕ ਵਾਰ ਫਿਰ 30,000 ਅੰਕ ਦਾ ਪੱਧਰ ਛੂਹ ਲਿਆ।

ਇਸ ਤੋਂ ਬਾਅਦ 26 ਜੂਨ, 2020 ਨੂੰ ਸ਼ੇਅਰ ਬਾਜ਼ਾਰ ਨੇ ਇਕ ਵਾਰ ਫਿਰ 35,000 ਅੰਕ ਦੇ ਪੱਧਰ ਨੂੰ ਛੂਹ ਲਿਆ। ਇਸ ਤੋਂ ਬਾਅਦ 35 ਜੁਲਾਈ, 2020 ਨੂੰ ਸੈਂਸੇਕਸ ਨੇ 36,021.42 ਅੰਕ ਅਤੇ 17 ਜੁਲਾਈ 2020 ਨੂੰ 37,020.14 ਅੰਕ ਦਾ ਪੱਧਰ ਛੋਹਿਆ। ਇਸ ਤੋਂ ਬਾਅਦ 26 ਅਗਸਤ, 2020 ਨੂੰ Sensex ਨੇ 39,073.92 ਅੰਕ ਦਾ ਪੱਧਰ ਛੋਹ ਲਿਆ। ਇਸ ਤੋਂ ਬਾਅਦ ਕਰੀਬ ਸਵਾ ਮਹੀਨੇ ਤਕ ਬਾਜ਼ਾਰ 'ਚ ਕੋਈ ਖਾਸ ਚਹਿਲ-ਪਹਿਲ ਦੇਖਣ ਨੂੰ ਨਹੀਂ ਮਿਲੀ। ਹਾਲਾਂਕਿ, ਵੈਕਸੀਨ ਨਾਲ ਜੁੜੇ ਘਟਨਾਕ੍ਰਮ ਤੋਂ ਬਾਅਦ ਸ਼ੇਅਰ ਬਾਜ਼ਾਰਾਂ ਦੀ ਰੌਣਕ ਇਕ ਵਾਰ ਫਿਰ ਪਰਤਣ ਲੱਗੀ।

ਸਰਕਾਰ ਵੱਲੋਂ ਵੱਖ-ਵੱਖ ਮੌਕਿਆਂ 'ਤੇ ਉਠਾਏ ਗਏ ਕਦਮਾਂ, ਰਾਹਤ ਪੈਕੇਜ ਦੇ ਐਲਾਨਾਂ, ਤਿਉਹਾਰੀ ਸੀਜ਼ਨ 'ਚ ਖਪਤਕਾਰ ਮੰਗ 'ਚ ਵਾਧੇ ਨਾਲ ਕੈਲੰਡਰ ਵਰ੍ਹਾ 2020 ਦੀ ਆਖ਼ਰੀ ਤਿਮਾਹੀ 'ਚ ਸ਼ੇਅਰ ਬਾਜ਼ਾਰਾਂ 'ਚ ਖਾਸੀ ਤੇਜ਼ੀ ਦੇਖਣ ਨੂੰ ਮਿਲੀ। ਇਸ ਤਰ੍ਹਾਂ ਅੱਠ ਅਕਤੂਬਰ, 2020 ਨੂੰ ਸੈਂਸੇਕਸ ਨੇ ਇਕ ਵਾਰ ਫਿਰ 40,182.67 ਅੰਕ ਦਾ ਪੱਧਰ ਛੂਹ ਲਿਆ। ਇਸ ਤੋਂ ਬਾਅਦ ਨੌਂ ਨਵੰਬਰ, 2020 ਨੂੰ ਬਾਜ਼ਾਰ 42,597.43 ਅੰਕ ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਬਾਅਦ 21 ਜਨਵਰੀ, 2021 ਆਉਂਦੇ-ਜਾਂਦੇ 50,000 ਅੰਕ ਦਾ ਅੰਕੜਾ ਛੂਹ ਲਿਆ।

Posted By: Seema Anand