v> ਬਿਜਨੈਸ ਡੈਸਕ, ਨਵੀਂ ਦਿੱਲੀ : ਸ਼ੇਅਰ ਬਾਜ਼ਾਰ ਵਿਚ ਪਿਛਲੇ ਕਈ ਸੈਸ਼ਨਾਂ ਤੋਂ ਚੱਲ ਰਹੀ ਗਿਰਾਵਟ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਰੁਕ ਗਿਆ। ਹਫਤੇ ਦੇ ਆਖਰੀ ਸੈਸ਼ਨ ਵਿਚ ਸੈਂਸੇਕਸ 835.06 ਅੰਕ ਭਾਵ 2.28 ਫੀਸਦ ਦੀ ਤੇਜ਼ੀ ਨਾਲ 37388.66 ਅੰਕ ਦੇ ਪੱਧਰ ’ਤੇ ਬੰਦ ਹੋਇਆ। ਇਸ ਤਰ੍ਹਾਂ NSE Nifty 244.80 ਅੰਕ ਜਾਂ 2.27 ਫੀਸਦ ਦੇ ਵਾਧੇ ਨਾਲ 11050.30 ਅੰਕ ਦੇ ਪੱਧਰ ’ਤੇ ਬੰਦ ਹੋਇਆ। ਸੈਂਸੇਕਸ ’ਤੇ ਬਜਾਜ ਫਿਨਜਰਵ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 6.64 ਫੀਸਦ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ ਤਰ੍ਹਾਂ ਐਚਸੀਐਲ ਟੈਕ ਦੇ ਸ਼ੇਅਰ ਵਿਚ 5.30 ਫੀਸਦ, ਭਾਰਤੀ ਏਅਰਟੈਲ ਦੇ ਸ਼ੇਅਰ ਵਿਚ 4.98 ਫੀਸਦ, ਇੰਡਸਇੰਡ ਬੈਂਕ ਦੇ ਸ਼ੇਅਰ ਵਿਚ 4.97 ਫੀਸਦ, ਲਾਰਸਨ ਐਂਡ ਟੁਰਬੋ ਦੇ ਸ਼ੇਅਰਾਂ ਵਿਚ 4.58 ਫੀਸਦ ਦੀ ਤੇਜ਼ੀ ਦੇਖਣ ਨੂੰ ਮਿਲੀ।

Posted By: Tejinder Thind