ਜੇਐੱਨਐੱਨ, ਨਵੀਂ ਦਿੱਲੀ : ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਵਾਧੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 1.01 ਫ਼ੀਸਦੀ ਦੇ ਵਾਧੇ ਨਾਲ 689.19 ਅੰਕ ਉੱਪਰ 48782.51 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 209.90 ਅੰਕ ਉਛਲ ਕੇ 1.48 ਫ਼ੀਸਦੀ ਦੀ ਤੇਜ਼ੀ ਨਾਲ 14347.25 ਦੇ ਪੱਧਰ 'ਤੇ ਬੰਦ ਹੋਇਆ। ਇਹ ਹੁਣ ਤਕ ਸਰਬੋਤਮ ਪੱਧਰ ਹੈ।

ਇਕ ਸਮੇਂ ਸੈਂਸੇਕਸ 761 ਅੰਕਾਂ ਦੀ ਬੜ੍ਹਤ ਨਾਲ 48,854.34 ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ ਤੇ ਨਿਫਟੀ 14,350 ਤੋਂ ਉੱਪਰ ਕਾਰੋਬਾਰ ਕਰ ਰਿਹਾ ਸੀ। ਸੈਂਸੇਕਸ ਦੇ ਟਾਪ ਗੇਨਰਸ 'ਚ ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਰਿਲਾਇੰਸ ਇੰਡਸਟਰੀਜ਼, ਐੱਚਡੀਐੱਫਸੀ ਬੈਂਕ, ਮਾਰੂਤੀ ਸੁਜ਼ੂਕੀ, ਲਾਰਸਨ ਐਂਡ ਡੁਬਰੋ ਤੇ ਟੈੱਕ ਮਹਿੰਦਰਾ ਤੇ ਐੱਚਸੀਐੱਲ ਟੈਕਨਾਲੌਜੀਸ ਸ਼ਾਮਲ ਸਨ। ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ 333.85 ਅੰਕ ਉੱਪਰ 48,427.17 ਦੇ ਪੱਧਰ 'ਤੇ ਖੁੱਲ੍ਹਿਆ ਸੀ ਤੇ ਨਿਫਟੀ 14,234.40 ਦੇ ਪੱਧਰ 'ਤੇ ਸੀ। ਇਸ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਸਿਲਸਿਲਾ ਜਾਰੀ ਰਿਹਾ।

ਪਿਛਲੇ ਕਾਰੋਬਾਰੀ ਦਿਨ ਅੱਜ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਬੜ੍ਹਤ ਨਾਲ ਹੋਈ ਸੀ। ਇੰਡੈਕਸ ਸੈਂਸੇਕਸ 285.67 ਅੰਕ (0.59 ਫ਼ੀਸਦੀ) ਉੱਪਰ 48459.73 ਦੇ ਪੱਧਰ 'ਤੇ ਖੁੱਲ੍ਹਿਆ ਸੀ। ਉੱਥੇ ਹੀ ਨਿਫਟੀ 83.70 ਅੰਕ (0.59 ਫ਼ੀਸਦੀ) ਉੱਪਰ 14230 ਦੇ ਪੱਧਰ 'ਤੇ ਖੁੱਲ੍ਹਾ ਸੀ।

Posted By: Seema Anand