ਬਿਜ਼ਨੈੱਸ ਡੈਸਕ, ਨਵੀਂ ਦਿੱਲੀ :ਘਰੇਲੂ ਸ਼ੇਅਰ ਬਾਜ਼ਾਰਾਂ ਨੇ ਸ਼ੁੱਕਰਵਾਰ ਨੂੰ ਮੁਨਾਫ਼ਾ ਵਸੂਲੀ ਦਾ ਜ਼ਬਰਦਸਤ ਗੋਤਾ ਲਗਾਇਆ। ਇਸ ਤਰ੍ਹਾਂ ਪ੍ਰਮੁੱਖ ਘਰੇਲੂ ਸੂਚਕ ਅੰਕ ਲਗਾਤਾਰ ਦੂਸਰੇ ਸੈਸ਼ਨ ’ਚ ਲਾਲ ਨਿਸ਼ਾਨ ਦੇ ਨਾਲ ਬੰਦ ਹੋਏ। BSE ਦਾ 30 ਸ਼ੇਅਰਾਂ ’ਤੇ ਆਧਾਰਿਤ ਸੰਵੇਦੀ ਸੂਚਕ ਅੰਕ Sensex 746.22 ਅੰਕ ਭਾਵ 1.50 ਫੀਸਦ ਟੁੱਟ ਕੇ 48,878.54 ਅੰਕ ਦੇ ਪੱਧਰ ’ਤੇ ਬੰਦ ਹੋਇਆ। ਦੂਸਰੇ ਪਾਸੇ, NSE Nifty 218.50 ਅੰਕ ਭਾਵ 1.50 ਫ਼ੀਸਦ ਡਿੱਗ ਕੇ 14,371.90 ਅੰਕ ਦੇ ਪੱਧਰ ’ਤੇ ਬੰਦ ਹੋਇਆ। ਸੈਕਟਰਸ ਦੀ ਗੱਲ ਕਰੀਏ ਤਾਂ ਨਿਫਟੀ ਬੈਂਕ, ਮੇਟਲ ਅਤੇ ਪੀਐੱਸਯੂ ਬੈਂਕ ਦੇ ਸ਼ੇਅਰ ਤਿੰਨ ਫ਼ੀਸਦੀ ਤਕ ਡਿੱਗ ਗਏ। ਉਥੇ ਹੀ ਐਨਰਜੀ, ਫਾਰਮਾ ਤੇ ਇਨਫਰਾ ਸੈਕਟਰ ਦੇ ਸ਼ੇਅਕ ਇਕ ਫੀਸਦ ਤਕ ਡਿੱਗ ਗਏ। ਹਾਲਾਂਕਿ, ਆਟੋ ਇੰਡੈਕਸ ’ਚ ਇਕ ਫੀਸਦ ਦੀ ਤੇਜੀ ਦੇਣ ਨੂੰ ਮਿਲੀ।

ਇਨ੍ਹਾਂ ਸ਼ੇਅਰਾਂ ਨੇ ਲਗਾਇਆ ਗੋਤਾ

ਸੈਂਸੇਕਸ ’ਤੇ ਐਕਸਿਸ ਬੈਂਕ ਦੇ ਸ਼ੇਅਰਾਂ ’ਚ 4.63 ਫ਼ੀਸਦ ਦੀ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਇਸੀ ਤਰ੍ਹਾਂ ਏਸ਼ੀਅਨ ਪੇਂਟ ਦੇ ਸ਼ੇਅਰ 4.22 ਫ਼ੀਸਦ ਤਕ ਡਿੱਗ ਗਏ। ਉਥੇ ਹੀ ਐੱਸਬੀਆਈ ਦੇ ਸ਼ੇਅਰ 3.80 ਫ਼ੀਸਦ ਤਕ ਟੁੱਟ ਗਏ।

ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ’ਚ ਖੁੱਲਿ੍ਹਆ। ਸਵੇਰੇ 09.19 ਵਜੇ ਬੰਬੇ ਸਟਾਕ ਐਕਸਚੇਂਜ ਦਾ ਸੂਚਕਾਂਕ ਸੈਂਸੇਕਸ 96.73 ਅੰਕ ਡਿੱਗ ਕੇ 49, 523.03 ਦੇ ਪੱਧਰ ’ਤੇ ਅਤੇ ਨਿਫਟੀ 14.20 ਅੰਕ ਟੁੱਟ ਕੇ 14,576.15 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ। ਕਰੀਬ ਡੇਢ ਵਜੇ ਦਿਨ ਦੇ ਕਾਰੋਬਾਰ ਦੌਰਾਨ ਸੈਂਸੇਕਸ 540.67 ਅੰਕ ਡਿੱਗ ਕੇ 49,084.09 ਅਤੇ ਨਿਫਟੀ 156.15 ਅੰਕ ਟੁੱਟ ਕੇ 14,434.20 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।

ਦਿਨ ਦੇ ਡੇਢ ਵਜੇ ਸੈਂਸੇਕਸ ਦੇ ਸ਼ੇਅਰਾਂ ਦਾ ਹਾਲ

ਨਿਫਟੀ ਦੇ 50 ਸ਼ੇਅਰਾਂ ’ਚੋਂ 32 ਸ਼ੇਅਰ ਹਰੇ ਨਿਸ਼ਆਨ ਅਤੇ 18 ਸ਼ੇਅਰ ਲਾਲ ਨਿਸ਼ਾਨ ’ਚ ਕਾਰੋਬਾਰ ਕਰ ਰਹੇ ਸਨ। ਪਿਛਲੇ ਕਾਰੋਬਾਰੀ ਦਿਨ Sensex 50,000 ਅੰਕ ਦੇ ਪਾਰ ਚਲਾ ਗਿਆ। ਪਰ ਬਾਅਦ ’ਚ ਗਿਰਾਵਟ ਦੇ ਨਾਲ ਬੰਦ ਹੋਇਆ। Sensex 167.36 ਅੰਕ ਦੀ ਗਿਰਾਵਟ ਦੇ ਨਾਲ 49,624.76 ਅੰਕ ਦੇ ਪੱਧਰ ਦੇ ਨਾਲ ਬੰਦ ਹੋਇਆ। Nifty 54.35 ਅੰਕ ਦੀ ਗਿਰਾਵਟ ਦੇ ਨਾਲ 14,590.35 ਅੰਕ ਦੇ ਪੱਧਰ ’ਤੇ ਬੰਦ ਹੋਇਆ।

ਦਿਨ ਦੇ ਡੇਢ ਵਜੇ ਨਿਫਟੀ ਦੇ ਸ਼ੇਅਰ

ਅੱਜ ਸ਼ੁਰੂਆਤੀ ਕਾਰੋਬਾਰ ’ਚ ਪ੍ਰਮੁੱਖ ਸ਼ੇਅਰਾਂ ’ਚ ਨੇਸਲੇ ਇੰਡੀਆ, ਐੱਮਐਂਡਐੱਮ, ਰਿਲਾਇੰਸ, ਮਾਰੂਤੀ, ਬਜਾਜ਼ ਫਿਨਸਰਵ, ਬਜਾਜ਼ ਆਟੋ, ਏਸ਼ੀਅਨ ਪੇਂਟਸ ਅਤੇ ਐੱਚਸੀਐੱਲ ਟੇਕ ਦੇ ਸ਼ੇਅਰ ਹਰੇ ਨਿਸ਼ਾਨ ’ਤੇ ਖੁੱਲ੍ਹੇ। ਉਥੇ ਹੀ ਐਕਸਿਸ ਬੈਂਕ, ਸਨ ਫਾਰਮਾ, ਓਐੱਨਜੀਸੀ, ਬਜਾਜ਼ ਫਾਇਨਾਂਸ, ਐੱਚਡੀਐੱਫਸੀ, ਟੀਸੀਐੱਸ, ਇੰਫੋਸਿਸ ਅਤੇ ਐੱਨਟੀਪੀਸੀ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਖੁੱਲ੍ਹੇ।

Posted By: Ramanjit Kaur