ਨਵ ਦਿੱਲੀ, ਬਿਜਨਸ ਡੈਸਕ : ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹਿਆ। ਸਵੇਰੇ 9:17 ਵਜੇ ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ 836.18 ਅੰਕਾਂ ਦੀ ਗਿਰਾਵਟ ਦੇ ਨਾਲ 48,755.14 ਦੇ ਪੱਧਰ ’ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 269.20 ਅੰਕ ਟੁੱਟਣ ਤੋੋਂ ਬਾਅਦ 14,565.65 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ। ਸਵੇਰੇ 9: 32 ਵਜੇ ਸੈਂਸੈਕਸ 1404.47 ਅੰਕ ਦੀ ਗਿਰਾਵਟ ਦੇ ਨਾਲ 14832.90 ਦੇ ਪੱਧਰ ’ਤੇ ਖੁੱਲ੍ਹਿਆ ਸੀ।

ਅੱਜ ਦੇ ਪ੍ਰਮੁੱਖ ਸ਼ੇਅਰਾਂ ’ਚੋਂ ਇੰਫੋਸਿਸ ਲਿਮਿਟਿਡ, ਸਨ ਫਾਰਮਾ, ਨੇਸਲੇ ਇੰਡੀਆ, ਡਾਕਟਰ ਰੈੱਡੀ, ਟੀਸੀਐੱਸ, ਐੱਚਡੀਐੱਫਸੀ, ਬਜਾਜ ਆਟੋ, ਬਜਾਜ ਫਾਇਨੈਂਸ, ਇੰਡਸਇੰਡ ਬੈਂਕ, ਰਿਲਾਇੰਸ, ਟੈਕ ਮਹਿੰਦਰਾ, ਆਈਟੀਸੀ, ਆਈਸੀਆਈਸੀਆਈ ਬੈਂਕ, ਐੱਚਸੀਐੱਲ ਟੈਕ, ਪਾਵਰ ਗਿ੍ਰਡ ਤੇ ਓਐੱਨਜੀਸੀ ਸ਼ਾਮਲ ਹਨ।

ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਕੱਢੇ 929 ਕਰੋੜ ਰੁਪਏ

ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦਾ ਪ੍ਰਭਾਵ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ’ਤੇ ਵੀ ਦਿਖਾਈ ਦੇਣ ਲੱਗਾ ਹੈ। ਅਪੈ੍ਰਲ ’ਚ ਹੁਣ ਤਕ ਐੱਫਪੀਆਈ ਨੇ ਭਾਰਤੀ ਬਾਜ਼ਾਰਾਂ ਤੋਂ 971 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਸਤੋਂ ਪਹਿਲਾਂ ਮਾਰਚ ’ਚ ਐੱਫਪੀਆਈ ਨੇ 17,304 ਕਰੋੜ ਰੁਪਏ, ਫਰਵਰੀ ’ਚ 23,663 ਕਰੋੜ ਰੁਪਏ ਤੇ ਜਨਵਰੀ ’ਚ 14,649 ਕਰੋੜ ਰੁਪਏ ਦਾ ਨਿਵੇਸ਼ ਭਾਰਤੀ ਬਾਜ਼ਾਰਾਂ ’ਚ ਕੀਤਾ ਸੀ।

Posted By: Sunil Thapa