ਬਿਜਨੈਸ ਡੈਸਕ, ਨਵੀਂ ਦਿੱਲੀ : ਹਫ਼ਤੇ ਦੇ ਦੁਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਭਾਰੀ ਉਛਾਲ ਨਾਲ ਬੰਦ ਹੋਇਆ। ਬੀਐਸਈ ਦਾ ਸੈਂਸੇਕਸ 2476.26 ਅੰਕਾਂ ਦੇ ਉਛਾਲ ਨਾਲ 30067.21 ਅਤੇ ਐਨਐਸਆਈ ਦਾ ਨਿਫਟੀ 708.40 ਅੰਕਾਂ ਦੀ ਮਜਬੂਤੀ ਨਾਲ 8792.20 'ਤੇ ਬੰਦ ਹੋਇਆ। ਨਿਫਟੀ ਦੇ ਸਾਰੇ 50 ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ। ਦਿਨ ਭਰ ਦੇ ਕਾਰੋਬਾਰ ਦੌਰਾਨ ਸੈਂਸੇਕਸ ਇਕ ਵੇਲੇ 30157.65 ਅੰਕਾਂ ਦੇ ਉਪਰਲੇ ਪੱਧਰ 'ਤੇ ਗਿਆ, ਉਥੇ ਇਕ ਵਾਰ ਇਹ ਡਿੱਗ ਕੇ 28602.31 ਅੰਕਾਂ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰਦਾ ਪਾਇਆ ਗਿਆ।

ਸੈਂਸੇਕਸ ਦੇ ਇਨ੍ਹਾਂ ਸ਼ੇਅਰਾਂ ਵਿਚ ਰਹੀ ਤੇਜ਼ੀ

ਨਿਫਟੀ ਦੇ ਜਿਨ੍ਹਾਂ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਨਜ਼ਰ ਆਈ ਹੈ, ਉਨ੍ਹਾਂ ਵਿਚ ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਐਚਡੀਐਫਸੀ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਸ਼ਾਮਲ ਹਨ। ਸੈਂਸੇਕਸ ਵਿਚ ਸ਼ਾਮਲ ਸਾਰੇ 30 ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ।

ਪ੍ਰੀਓਪਨਿੰਗ ਸੇਸ਼ਨ ਵਿਚ ਬੀਐਸਈ ਦਾ ਸੈਂਸੇਕਸ 1307.41 ਅੰਕਾਂ ਦੇ ਉਛਾਲ ਨਾਲ 28898.36 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੇਕਸ ਵਿਚ 4.74 ਫੀਸਦ ਦੀ ਤੇਜ਼ੀ ਦੇਖੀ ਜਾ ਰਹੀ ਸੀ। ਐਨਐਸਈ ਦਾ ਨਿਫਟੀ ਵੀ ਪ੍ਰੀਓਪਨਿੰਗ ਸੈਸ਼ਨ ਵਿਚ 8400 ਦੇ ਉਪਰ ਕਾਰੋਬਾਰ ਕਰਦਾ ਨਜ਼ਰ ਆਇਆ।

Posted By: Tejinder Thind