v> ਜੇਐੱਨਐੱਨ, ਨਵੀਂ ਦਿੱਲੀ : ਸਕਾਰਾਤਮਕ ਆਲਮੀ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਹਫ਼ਤੇ ਦੇ ਦੂਸਰੇ ਦਿਨ ਵੀ ਲਗਾਤਾਰ ਤੇਜ਼ੀ ਦੇਖੀ ਗਈ। ਬੀਐੱਸਈ ਦੇ ਸੈਂਸੇਕਸ ਤੇ ਐੱਨਐੱਸਈ ਦੇ ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ ਸਰਬੋਤਮ ਰਿਕਾਰਡ ਬਣਾਇਆ। ਸੈਂਸੇਕਸ ਨੇ ਮੰਗਲਵਾਰ ਸਵੇਰੇ ਕਾਰੋਬਾਰ ਦੌਰਾਨ 41,120.28 ਦਾ ਪੱਧਰ ਛੋਹਿਆ, ਉੱਥੇ ਹੀ ਨਿਫਟੀ ਨੇ ਵੀ 12,132.45 ਦਾ ਨਵਾਂ ਰਿਕਾਰਡ ਬਣਾਇਆ। ਸੋਮਵਾਰ ਨੂੰ ਸੁਭਾਸ਼ ਚੰਦਰਾ ਨੇ ਜ਼ੀ ਐਂਟਰਟੇਨਮੈਂਟ ਸਰਪ੍ਰਾਈਜ਼ ਲਿਮਟਿਡ (ZEEL) ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਤੇ ਇਸ ਦੇ ਸ਼ੇਅਰ ਅੱਜ 7.98 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ।

ਖ਼ਬਰ ਲਿਖਣ ਤਕ ਬੀਐੱਸਈ ਦਾ ਸੈਂਸਕਸ 177.28 ਦੀ ਤੇਜ਼ੀ ਨਾਲ 41,066.51 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਐੱਨਐੱਸਈ ਦਾ ਨਿਫਟੀ 41.20 ਦੀ ਬੜ੍ਹਤ ਨਾਲ 12,114.95 ਦੇ ਪੱਧਰ 'ਤੇ ਸੀ। ਸੈਂਸੇਕਸ 'ਚ ਸ਼ਾਮਲ 30 ਕੰਪਨੀਆਂ 'ਚੋਂ 23 ਬੜ੍ਹਤ ਨਾਲ ਕਾਰੋਬਾਰ ਕਰਦੀਆਂ ਨਜ਼ਰ ਆਈਆਂ, ਉੱਥੇ ਹੀ ਨਿਫਟੀ 'ਚ ਸ਼ਾਮਲ 50 ਕੰਪਨੀਆਂ 'ਚੋਂ 37 ਹਰੇ ਨਿਸ਼ਾਨ ਤੇ 13 ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੀਆਂ ਸਨ।

Posted By: Seema Anand