v> ਜੇਐੱਨਐੱਨ, ਨਵੀਂ ਦਿੱਲੀ : ਸਾਊਦੀ ਅਰੈਮਕੋ ਦੀਆਂ ਦੋ ਤੇਲ ਕੰਪਨੀਆਂ 'ਤੇ ਡ੍ਰੋਨ ਹਮਲੇ ਤੋਂ ਬਾਅਦ ਪੈਦਾ ਹੋਏ ਭੂ-ਰਾਜਨੀਤਕ ਤਣਾਅ, ਕੌਮਾਂਤਰੀ ਬਾਜ਼ਾਰ 'ਚ ਤੇਲ ਕੀਮਤਾਂ ਦੇ ਵਾਧੇ ਤੇ ਰੁਪਿਆ ਕਮਜ਼ੋਰ ਪੈਣ 'ਤੇ ਭਾਰੀ ਬਿਕਵਾਲੀ ਕਾਰਨ ਬੀਐੱਸਈ ਸੈਂਸੇਕਸ ਨੇ ਮੰਗਲਵਾਰ ਨੂੰ 642.22 ਅੰਕਾਂ ਦਾ ਗੋਤਾ ਲਾਇਆ। ਉੱਥੇ ਹੀ ਐੱਨਐੱਸਈ ਨਿਫਟੀ ਵੀ 185.90 ਅੰਕ ਟੁੱਟ ਕੇ 10,900 'ਤੇ ਆ ਗਿਆ।

ਬੀਐੱਸਈ ਸੈਂਸੇਕਸ 642.22 ਅੰਕਾਂ ਦੀ ਗਿਰਾਵਟ ਨਾਲ 36,481.09 ਅੰਕਾਂ 'ਤੇ ਬੰਦ ਹੋਇਆ ਜਦਕਿ ਐੱਨਐੱਸਈ ਨਿਫਟੀ 10,8817.60 ਅੰਕਾਂ 'ਤੇ ਬੰਦ ਹੋਇਆ।

ਬਾਜ਼ਾਰ ਮਾਹਿਰਾਂ ਮੁਤਾਬਿਕ ਸਾਊਦੀ ਅਰੈਮਕੋ ਦੀਆਂ ਦੋ ਤੇਲ ਕੰਪਨੀਆਂ 'ਤੇ ਡ੍ਰੋਨ ਹਮਲੇ ਤੋਂ ਬਾਅਦ ਮਿਡਲ ਈਸਟ 'ਚ ਪੈਦਾ ਹੋਏ ਸਿਆਸੀ ਤਣਾਅ ਕਾਰਨ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਦੁਨੀਆਭਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਟੁੱਟਣ ਨਾਲ ਵੀ ਸ਼ੇਅਰ ਬਾਜ਼ਾਰ 'ਚ ਇੰਨੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

Posted By: Seema Anand