ਨਵੀਂ ਦਿੱਲੀ (ਏਜੰਸੀ) : ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਤੇਜ਼ੀ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਸੂਚਕਅੰਕ ਸੈਂਸੈਕਸ 349.76 ਅੰਕਾਂ ਦੀ ਤੇਜ਼ੀ ਤੋਂ ਬਾਅਦ 41,565.90 ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 93.30 ਅੰਕਾਂ ਦੇ ਵਾਧੇ ਨਾਲ 12,201.20 'ਤੇ ਬੰਦ ਹੋਇਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 33 ਸ਼ੇਅਰ ਹਰੇ ਨਿਸ਼ਾਨ ਤੇ 16 ਲਾਲ ਨਿਸ਼ਾਨ ਅਤੇ ਇਕ ਸ਼ੇਅਰ ਬਿਨਾਂ ਬਦਲਾਅ ਦੇ ਬੰਦ ਹੋਇਆ। ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਭਾਰੀ ਵਾਧੇ ਨਾਲ ਖੁੱਲ੍ਹਿਆ। ਸੈਂਸੈਕਸ 114.71 ਅੰਕਾਂ ਦੀ ਤੇਜ਼ੀ ਨਾਲ 41,330.85 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 43.10 ਅੰਕਾਂ ਦੀ ਤੇਜ਼ ਨਾਲ 12,151.00 'ਤੇ ਖੁੱਲ੍ਹਿਆ। ਦਿਨ ਭਰ ਦੇ ਕਾਰੋਬਾਰ ਦੌਰਾਨ ਸੈਂਸੈਕਸ 41,671.86 ਅੰਕਾਂ ਦੇ ਉੱਚ ਪੱਧਰ ਤਕ ਗਿਆ ਜਦੋਂ ਇਸ ਨੇ 41,330.85 ਅੰਕਾਂ ਦਾ ਹੇਠਲਾ ਪੱਧਰ ਵੀ ਛੂਹਿਆ।

ਸੈਂਸੈਕਸ ਦੀਆਂ ਕੰਪਨੀਆਂ 'ਚ ਹਿੰਦੁਸਤਾਨ ਯੂਨੀਲੀਵਰ ਸਭ ਤੋਂ ਜ਼ਿਆਦਾ ਪੰਜ ਫ਼ੀਸਦੀ ਤੇਜ਼ ਰਿਹਾ। ਕੋਟ ਬੈਂਕ, ਨੈਸਲੇ ਇੰਡੀਆ, ਆਈਸੀਆਈਸੀਆਈ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਏਸ਼ੀਅਨ ਪੇਂਟਸ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵੀ ਲਾਭ 'ਚ ਰਹੇ। ਦੂਜੇ ਪਾਸੇ ਐੱਸਬੀਆਈ, ਇੰਡਸਇੰਡ ਬੈਕ, ਸਨਫਾਰਮਾ, ਅਲਟਰਾਟੈੱਕ ਸੀਮੈਂਟ, ਪਾਵਰਗਰਿੱਡ ਤੇ ਐੱਨਟੀਪੀਸੀ ਦੇ ਸ਼ੇਅਰਾਂ 'ਚ 1.34 ਫ਼ੀਸਦੀ ਤਕ ਦੀ ਗਿਰਾਵਟ ਰਹੀ। ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਬਾਜ਼ਾਰਾਂ 'ਚ ਕੌਮਾਂਤਰੀ ਸੰਕੇਤਾਂ ਕਾਰਨ ਮਜ਼ਬੂਤੀ ਆਈ।