ਬਿਜਨੈਸ ਡੈਸਕ, ਨਵੀਂ ਦਿੱਲੀ : ਘਰੇਲੂ ਸ਼ੇਅਰ ਬਾਜ਼ਾਰ ਵਿਚ ਸਕਾਰਾਤਮਕ ਸ਼ੁਰੂਆਤ ਅਤੇ ਅਮਰੀਕੀ ਮੁਦਰਾ ਵਿਚ ਕਮਜ਼ੋਰੀ ਕਾਰਨ ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਾਂਕ ਸੈਂਸੇਕਸ 592.97 ਅੰਕ ਉਪਰ 37981.63 ਦੇ ਪੱਧਰ ’ਤੇ ਬੰਦ ਹੋਇਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 177.30 ਅੰਕ ਦੀ ਤੇਜ਼ੀ ਨਾਲ 11227.55 ਦੇ ਪੱਧਰ ’ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 215.84 ਅੰਕ ਭਾਵ ਉਪਰ 37604.50 ਦੇ ਪੱਧਰ ’ਤੇ ਖੁੱਲ੍ਹਾ ਸੀ ਅਤੇ ਨਿਫਟੀ 55.10 ਅੰਕਾਂ ਦੇ ਵਾਧੇ ਨਾਲ 11105.35 ਦੇ ਪੱਧਰ ’ਤੇ ਖੁੱਲ੍ਹਾ ਸੀ।

ਅੱਜ ਦੇ ਪ੍ਰਮੁੱਖ ਸ਼ੇਅਰਾਂ ਵਿਚ ਇੰਡਸਇੰਡ ਬੈਂਕ, ਬਜਾਜ ਫਾਇਨਾਂਸ, ਐਕਸਿਸ ਬੈਂਕ, ਓਐਨਜੀਸੀ ਅਤੇ ਟਾਟਾ ਮੋਟਰਜ਼ ਦੇ ਸ਼ੇਅਰ ਹਰੇ ਨਿਸ਼ਾਨ ’ਤੇ ਬੰਦ ਹੋਏ। ਉਥੇ ਵਿਪਰੋ, ਹਿੰਦੁਸਤਾਨ ਯੂਨੀਲੀਵਰ, ਨੈਸਲੇ ਇੰਡੀਆ ਅਤੇ ਇੰਫੋਸਿਸ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ।

ਪਿਛਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਵਾਧੇ ’ਤੇ ਬੰਦ ਹੋਇਆ ਸੀ। ਸੈਂਸੇਕਸ 835.06 ਅੰਕ ਉਪਰ 37388.66 ਦੇ ਪੱਧਰ ’ਤੇ ਬੰਦ ਹੋਇਆ ਸੀ ਅਤੇ ਨਿਫਟੀ 244.70 ਅੰਕ ਦੀ ਤੇਜ਼ੀ ਨਾਲ 11050.25 ਦੇ ਪੱਧਰ ’ਤੇ ਬੰਦ ਹੋਇਆ ਸੀ।

ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਛੇ ਪੈਸੇ ਮਜਬੂਤ ਹੋ ਕੇ 73.55 ਦੇ ਪੱਧਰ ’ਤੇ ਆ ਗਿਆ।

Posted By: Tejinder Thind