ਨਵੀਂ ਦਿੱਲੀ, ਬਿਜ਼ਨੈਸ ਡੈਸਕ : ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਬਾਜ਼ਾਰ ਵਿਚ ਤੇਜ਼ੀ ਦੇ ਨਾਲ ਸ਼ੇਅਰ ਬਾਜ਼ਾਰ ਬੰਦ ਹੋਇਆ। ਬੰਬੇ ਸ਼ੇਅਰ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 84.45 ਅੰਕਾਂ ਦੀ ਤੇਜ਼ੀ ਨਾਲ 49746.21 ਦੇ ਪੱਧਰ ’ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸ਼ੇਅਰ ਐਕਸਚੇਂਜ ਦਾ ਨਿਫਟੀ 54.75 ਦੇ ਵਾਧੇ ਨਾਲ 14873.80 ’ਤੇ ਬੰਦ ਹੋਇਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 301.65 ਅੰਕਾਂ ਦੀ ਤੇਜ਼ੀ ਨਾਲ 49963.41 ਦੇ ਪੱਧਰ ’ਤੇ ਖੁੱਲ੍ਹਿਆ। ਸੀ। ਸਟਾਕ ਮਾਰਕੀਟ ਬੁੱਧਵਾਰ ਨੂੰ ਹਰੇ ਨਿਸ਼ਾਨ ’ਤੇ ਬੰਦ ਹੋਇਆ। ਸੈਂਸੈਕਸ 460.37 ਅੰਕ ਦੇ ਵਾਧੇ ਨਾਲ 49661.76 ਦੇ ਪੱਧਰ ’ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 135.55 ਅੰਕਾਂ ਦੇ ਵਾਧੇ ਨਾਲ 14819.05 ਦੇ ਪੱਧਰ ’ਤੇ ਬੰਦ ਹੋਇਆ ਹੈ।


ਅੱਜ ਦੇ ਪ੍ਰਮੁੱਖ ਸ਼ੇਅਰਾਂ ’ਚ ਟਾਟਾ ਸਟੀਲ, ਜੇਐਸਡਬਲਯੂ ਸਟੀਲ, ਸ਼੍ਰੀ ਸੀਮੈਂਟ, ਅਲਟਰਾਟੈਕ ਸੀਮੈਂਟ ਅਤੇ ਹਿੰਡਾਲਕੋ ਦੇ ਸ਼ੇਅਰ ਹਰੇ ਨਿਸ਼ਾਨ ’ਤੇ ਬੰਦ ਹੋਏ। ਦੂਜੇ ਪਾਸੇ ਸਨ ਫਾਰਮਾ, ਐਸਬੀਆਈ ਲਾਈਫ, ਓਐਨਜੀਸੀ, ਬਜਾਜ ਫਾਈਨੈਂਸ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ।

Posted By: Sunil Thapa