ਜੇਐੱਨਐੱਨ, ਨਵੀਂ ਦਿੱਲੀ : ਯੈੱਸ ਬੈਂਕ ਦੇ ਸ਼ੇਅਰਾਂ ਦੇ 22.20 ਫ਼ੀਸਦੀ ਤਕ ਟੁੱਟਣ ਅਤੇ ਐੱਸਬੀਆੱ, ਭਾਰਤੀ ਏਅਰਟੈੱਲ, ਓਐੱਨਜੀਸੀ, ਟੀਸੀਐੱਸ ਤੇ ਇਨਫੋਸਿਸ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਬਿਕਵਾਲੀ ਕਾਰਨ ਬੀਐੱਸਈ ਸੈਂਸੇਕਸ ਮੰਗਲਵਾਰ ਨੂੰ 36.92 ਅੰਕ ਯਾਨੀ 0.94 ਫ਼ੀਸਦੀ ਦੀ ਗਿਰਾਵਟ ਨਾਲ 38,305.41 ਅੰਕਾਂ 'ਤੇ ਬੰਦ ਹੋਇਆ। ਉੱਥੇ ਹੀ, ਐੱਨਐੱਸਈ ਨਿਫਟੀ 107.10 ਅੰਕ ਖਿਸਕ ਕੇ 11,367.90 ਅੰਕਾਂ 'ਤੇ ਬੰਦ ਹੋਇਆ। ਨਿਫਟੀ 'ਤੇ 11 ਕੰਪਨੀਆਂ ਦੇ ਸ਼ੇਅਰ ਹੀ ਹਰੇ ਨਿਸ਼ਾਨ ਨਾਲ ਬੰਦ ਹੋਏ ਜਦਕਿ 39 ਕੰਪਨੀਆਂ ਦੇ ਸ਼ੇਅਰ ਟੁੱਟ ਕੇ ਬੰਦ ਹੋਏ।

ਬੀਐੱਸਈ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਕੱਲ੍ਹ 38,667.33 ਅੰਕਾਂ 'ਤੇ ਬੰਦ ਹੋਇਆ ਸੀ। ਸੈਂਸੇਕਸ ਅੱਜ ਬੜ੍ਹਤ ਨਾਲ 38,813.48 ਅੰਕਾਂ 'ਤੇ ਖੁੱਲ੍ਹਿਆ ਸੀ।

ਬਾਜ਼ਾਰ 'ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਮੁਤਾਬਿਕ ਮੌਦਰਿਕ ਨੀਤੀ ਸਮੀਖਿਆ ਸਬੰਧੀ ਆਰਬੀਆਈ ਦੀ ਬੈਠਕ ਤੋਂ ਪਹਿਲਾਂ ਨਿਵੇਸ਼ਕਾਂ ਨੇ ਚੁਕੰਨਾਂ ਰੁਖ਼ ਅਪਣਾਇਆ। ਦੂਸਰੇ ਪਾਸੇ ਕਮਜ਼ੋਰ ਆਲਮੀ ਸੰਕੇਤਾਂ ਕਾਰਨ ਵੀ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ ਧਾਰਨਾਂ ਕਮਜ਼ੋਰ ਬਣੀ ਰਹੀ। ਇਸ ਕਾਰਨ ਬਾਜ਼ਾਰ 'ਚ ਗਿਰਾਵਟ ਦਾ ਰੁਖ਼ ਰਿਹਾ।

ਬੀਐੱਸਈ ਸੈਂਸੇਕਸ ਇਕ ਸਮੇਂ 'ਚ 38,923.78 ਅੰਕਾਂ ਤਕ ਗਿਆ। ਦੂਸਰੇ ਪਾਸੇ ਇਕ ਸਮੇਂ 'ਚ ਡਿੱਗ ਕੇ 38,000 ਅੰਕਾਂ ਤੋਂ ਵੀ ਹੇਠਾਂ ਚਲਾ ਗਿਆ ਸੀ। ਕਾਰੋਬਾਰ ਦੌਰਾਨ ਸੈਂਸੇਕਸ 37,929.89 ਅੰਕਾਂ ਦੇ ਹੇਠਲੇ ਪੱਧਰ ਤਕ ਪਹੁੰਚ ਗਿਆ ਸੀ।

ਸੈਂਸੇਕਸ 'ਤੇ ਯੈੱਸ ਬੈਂਕ ਦੇ ਸ਼ੇਅਰਾਂ 'ਚ 22.80 ਫ਼ੀਸਦੀ, ਇੰਡਸਇੰਡ ਬੈਂਕ ਦੇ ਸ਼ੇਅਰਾਂ 'ਚ 6.30 ਫ਼ੀਸਦੀ, ਐੱਸਬੀਆਈ ਦੇ ਸ਼ੇਅਰਾਂ 'ਚ 5.50 ਫ਼ੀਰਦੀ, ਭਾਰਤੀ ਏਅਰਟੈੱਲ ਦੇ ਸ਼ੇਅਰਾਂ 'ਛ 4.32 ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਓਐੱਨਜੀਸੀ, ਟਾਟਾ ਸਟੀਲ, ਰਿਲਾਇੰਸ, ਆਈਸੀਆਈਸੀਆਈ ਬੈਂਕ, ਟੀਸੀਐੱਸ, ਵੀਈਡੀਐੱਲ, ਟਾਟਾ ਮੋਟਰਜ਼, ਐੱਚਸੀਐੱਲ ਟੈੱਕ, ਇਨਫੋਸਿਸ, ਆਈਟੀਸੀ, ਟੈੱਕ ਮਹਿੰਦਰਾ, ਬਜਾਜ ਫਾਈਨਾਂਸ, ਬਜਾਜ ਆਟੋ, ਪਾਵਰਗਰਿੱਡ, ਐਲਟੀ, ਸਨਫਾਰਮਾ, ਐਕਸਿਸ ਬੈਂਕ, ਹੀਰੋ ਮੋਟੋਕਾਰਪ, ਐੱਨਟੀਪੀਸੀ ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ।

ਉੱਥੇ ਹੀ, ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ 'ਚ 1.72 ਫ਼ੀਸਦੀ, ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ 1.71 ਫ਼ੀਸਦੀ, ਮਾਰੂਤੀ ਦੇ ਸ਼ੇਅਰਾਂ 'ਚ 0.99 ਫ਼ੀਸਦੀ, ਕੋਟਕ ਬੈਂਕ ਦੇ ਸ਼ੇਅਰਾਂ 'ਚ 0.33 ਫ਼ੀਸਦੀ, ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰਾਂ 'ਚ 0.33 ਫੀ਼ਸਦੀ ਅਤੇ ਏਸ਼ੀਅਨ ਪੇਂਟ ਦੇ ਸ਼ੇਅਰਾਂ 'ਚ 0.66 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ ਗਈ।

ਐੱਨਐੱਸਈ ਨਿਫਟੀ 'ਤੇ ਵੀ ਯੈੱਸ ਬੈਂਕ ਦੇ ਸ਼ੇਅਰਾਂ 'ਚ 22.22 ਫ਼ੀਸਦੀ, ZEEL ਦੇ ਸ਼ੇਅਰਾਂ 'ਚ 10.79 ਫ਼ੀਸਦੀ, ਇੰਡਸਇੰਡ ਬੈਂਕ ਦੇ ਸ਼ੇਅਰਾਂ 'ਚ 5.61 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

Posted By: Seema Anand