ਜੇਐੱਨਐੱਨ, ਨਵੀਂ ਦਿੱਲੀ : ਬੁੱਧਵਾਰ ਨੂੰ ਵੀ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹੀ। ਬੀਐੱਸਈ ਦਾ ਸੰਵੇਦੀ ਸੂਚਕ ਅੰਕ ਸੈਂਸੇਕਸ ਇਕ ਵਾਰ ਫਿਰ 40,000 ਦੇ ਪਾਰ ਜਾ ਕੇ ਬੰਦ ਹੋਇਆ। ਸੈਂਸੇਕਸ 220.03 ਅੰਕਾਂ ਦੀ ਤੇਜ਼ੀ ਨਾਲ 40,051.87 ਦੇ ਪੱਧਰ 'ਤੇ ਬੰਦ ਹੋਇਆ। ਐੱਨਐੱਸਈ ਦਾ ਨਿਫਟੀ 50 ਵੀ 57.25 ਅੰਕਾਂ ਦੇ ਵਾਧੇ ਨਾਲ 11,844.10 ਦੇ ਪੱਧਰ 'ਤੇ ਬੰਦ ਹੋਇਆ। ਕੰਪਨੀਆਂ ਦੇ ਬਿਹਤਰ ਨਤੀਜਾਂ ਤੇ ਟੈਕਸ ਸਟ੍ਰਕਚਰ 'ਚ ਬਦਲਾਅ ਦੀਆਂ ਉਮੀਦਾਂ ਕਾਰਨ ਇਕੁਅਟੀ ਨਿਵੇਸ਼ਕਾਂ 'ਚ ਉਮੀਦਾਂ ਵਧੀਆਂ ਹਨ.

ਸੈਂਸੇਕਸ 'ਚ ਸ਼ਾਮਲ ਜਿਨ੍ਹਾਂ ਕੰਪਨੀਆਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਦੇਖੀ ਗਈ ਉਨ੍ਹਾਂ ਵਿਚ ਐੱਸਬੀਆਈ, ਟੀਸੀਐੱਸ, ਆਈਟੀਸੀ, ਭਾਰਤੀ ਏਅਰਟੈੱਲ, ਸਨ ਫਾਰਮਾ, ਇਨਫੋਸਿਸ ਤੇ ਬਜਾਜ ਆਟੋ ਸ਼ਾਮਲ ਹਨ। ਉੱਥੇ ਹੀ ਯੈੱਸ ਬੈਂਕ, ਮਾਰੂਤੀ ਸੁਜੂਕੀ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ ਤੇ ਬਜਾਜ ਫਾਈਨਾਂਸ 'ਚ 2.41 ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ।

PSU ਬੈਂਕਾਂ 'ਚ ਸ਼ਾਨਦਾਰ ਤੇਜ਼ੀ

ਬੁੱਧਵਾਰ ਨੂੰ ਨਿਫਟੀ ਪੀਐੱਸਯੂ ਬੈਂਕ ਇੰਡੈਕਸ 'ਚ 3.74 ਫ਼ੀਸਦੀ ਦੀ ਤੇਜੀ ਦਰਜ ਕੀਤੀ ਗਈ। ਸੈਂਟ੍ਰਲ ਬੈਂਕ 'ਚ 16.94 ਫ਼ੀਸਦੀ, ਸਿੰਡੀਕੇਟ ਬੈਂਕ 'ਚ 13.41 ਫ਼ੀਸਦੀ, ਬੈਂਕ ਆਫ ਇੰਡੀਆ 'ਚ 6.03 ਫ਼ੀਸਦੀ, ਇਲਾਹਾਬਾਦ ਬੈਂਕ 'ਚ 5.44 ਫ਼ੀਸਦੀ ਤੇ ਯੂਨੀਅਨ ਬੈਂਕ ਆਫ ਇੰਡੀਆ 'ਚ 4.88 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

Posted By: Seema Anand