ਬਿਜਨੈਸ ਡੈਸਕ, ਨਵੀਂ ਦਿੱਲੀ : ਭਾਰਤ ਵਿਚ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ ਜੀਡੀਪੀ ਦੇ ਅੰਕੜੇ ਉਮੀਦ ਤੋਂ ਬਿਹਤਰ ਰਹਿਣ ਅਤੇ ਮਜਬੂਤ ਗਲੋਬਲ ਸੰਕੇਤਾਂ ਨਾਲ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਬੀਐਸਈ ਦਾ 30 ਸ਼ੇਅਰਾਂ ’ਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ 505.72 ਅੰਕ ਭਾਵ 1.15 ਫੀਸਦ ਦੀ ਤੇਜ਼ੀ ਨਾਲ 44655.44 ਅੰਕ ਦੇ ਪੱਧਰ ’ਤੇ ਬੰਦ ਹੋਇਆ। ਇਸ ਤਰ੍ਹਾਂ ਐਨਐਸਈ ਨਿਫਟੀ 140 ਅੰਕ ਭਾਵ 1.08 ਫੀਸਦ ਦੇ ਵਾਧੇ ਨਾਲ 13109 ਅੰਕ ਦੇ ਪੱਧਰ ਨਾਲ ਬੰਦ ਹੋਇਆ। ਪੀਐਸਯੂ ਬੈਂਕਾਂ ਦੀ ਅਗਵਾਈ ਵਿਚ ਸਾਰੇ ਸੈਕਟੋਰਲ ਇੰਡੈਕਸ ਵਾਧੇ ਨਾਲ ਬੰਦ ਹੋਏ।

ਸੈਂਸੇਕਸ ’ਤੇ ਸਨ ਫਾਰਮਾ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 5.51 ਫੀਸਦ ਦਾ ਵਾਧਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿਚ 4.37 ਫੀਸਦ, ਟੈਕ ਮਹਿੰਦਰਾ ਦੇ ਸ਼ੇਅਰਾਂ ਵਿਚ 3.86 ਫੀਸਦ, ਓਐਨਜੀਸੀ ਦੇ ਸ਼ੇਅਰਾਂ ਵਿਚ 3.82 ਫੀਸਦ ਅਤੇ ਭਾਰਤੀ ਏਅਰਟੈਲ ਦੇ ਸ਼ੇਅਰਾਂ ਵਿਚ 3.46 ਫੀਸਦ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਇਨਫੋਸਿਸ, ਆਈਸੀਆਈਸੀਆਈ ਬੈਂਕ, ਬਜਾਜ ਆਟੋ, ਅਲਟਰਾਟੈਕ ਸੀਮੰਟ,ਐਚਡੀਐਫਸੀ, ਟੀਸੀਐਸ, ਮਹਿੰਦਰਾ ਐਂਡ ਮਹਿੰਦਰਾ, ਐਸਬੀਆਈ, ਐਚਸੀਐਲ ਟੈਕ, ਟਾਟਾ ਸਟੀਲ, ਰਿਲਾਇੰਸ, ਮਾਰੂਤੀ, ਏਸ਼ੀਅਨ ਪੇਂਟ, ਆਈਟੀਸੀ ਅਤੇ ਐਕਸਿਸ ਬੈਂਕ ਦੇ ਸ਼ੇਅਰ ਹਰੇ ਨਿਸ਼ਾਨ ਨਾਲ ਬੰਦ ਹੋਏ।

ਦੂਜੇ ਪਾਸੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 1.40 ਫੀਸਦ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਨੈਸਲੇ ਇੰਡੀਆ, ਟਾਈਟਲ, ਬਜਾਜ ਫਾਇਨਾਂਸ, ਐਚਡੀਐਫਸੀ ਬੈਂਕ, ਐਨਟੀਪੀਸੀ, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਬਜਾਜ ਫਾਇਨਾਂਸ, ਪਾਵਰਗ੍ਰਿਡ ਅਤੇ ਲਾਰਸਨ ਐਂਡ ਟੁਰਬੋ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ।

Posted By: Tejinder Thind