ਜੇਐੱਨਐੱਨ, ਨਵੀਂ ਦਿੱਲੀ : ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸੋਮਵਾਰ ਨੂੰ ਜ਼ਬਰਦਸਤ ਲਿਵਾਲੀ ਦਾ ਰੁਖ਼ ਦੇਖਣ ਨੂੰ ਮਿਲਿਆ। ਟਾਟਾ ਮੋਟਰਸ, ਇਨਫੋਸਿਸ, ਐੱਚਡੀਐੱਫਸੀ, ਐੱਚਸੀਐੱਲ ਟੈੱਕ, ਟੀਸੀਐੱਸ ਵਰਗੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਲਿਵਾਲੀ ਤੋਂ ਹਫ਼ਤੇ ਦੇ ਪਹਿਲੇ ਦਿਨ ਘਰੇਲੂ ਸ਼ੇਅਰ ਬਾਜ਼ਾਰ ਨਵੇਂ ਰਿਕਾਰਡ ਉੱਚ ਪੱਧਰ ਦੇ ਨਾਲ ਬੰਦ ਹੋਏ। BSE Sensex 486.81 ਅੰਕ ਜਾਂ ਇਕ ਫ਼ੀਸਦੀ ਦੇ ਵਾਧੇ ਨਾਲ 49,269.32 ਅੰਕ ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ NSE Nifty 137.50 ਅੰਕ ਜਾਂ 0.96 ਫ਼ੀਸਦੀ ਦੀ ਤੇਜ਼ੀ ਨਾਲ 14,484.80 ਅੰਕ ਦੇ ਪੱਧਰ 'ਤੇ ਬੰਦ ਹੋਇਆ। ਸੈਕਟਰਸ ਦੀ ਗੱਲ ਕੀਤੀ ਜਾਵੇ ਤਾਂ ਆਈਟੀ ਇੰਡੈਕਸ 'ਚ ਤਿੰਨ ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਉੱਥੇ ਹੀ ਆਟੋ ਇੰਡੈਕਸ 'ਚ 2.6 ਫ਼ੀਸਦੀ ਤੇ ਐੱਫਐੱਮਸੀਜੀ ਤੇ ਫਾਰਮਾ ਸੂਚਕ ਅੰਕ 'ਚ ਇਕ-ਇਕ ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਦੂਸਰੇ ਪਾਸੇ, ਧਾਤੂ ਤੇ ਪੀਐੱਸਯੂ ਬੈਂਕ ਦੇ ਇੰਡੈਕਸ ਇਕ-ਇਕ ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਏ।

Sensex 'ਤੇ ਐੱਚਸੀਐੱਲ ਟੈੱਕ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 6.09 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ ਇਨਫੋਸਿਸ 'ਤੇ 4.90, ਐੱਚਡੀਐੱਫਸੀ ਦੇ ਸ਼ੇਅਰਾਂ 'ਚ 3.54 ਫ਼ੀਸਦੀ, ਮਾਰੂਤੀ 'ਚ 2.75 ਫ਼ੀਸਦੀ ਤੇ ਟੈੱਕ ਮਹਿੰਦਰਾ ਦੇ ਸ਼ੇਅਰਾਂ 'ਚ 2.51 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਇਨ੍ਹਾਂ ਤੋਂ ਇਲਾਵਾ ਬਜਾਜ ਆਟੋ, ਮਹਿੰਦਰਾ ਐਂਡ ਮਹਿੰਦਰਾ, ਓਐੱਨਜੀਸੀ, ਟੀਸੀਐੱਸ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਐੱਚਡੀਐੱਫਸੀ ਬੈਂਕ, ਭਾਰਤੀ ਏਅਰਟੈੱਲ, ਡਾਕਟਰ ਰੈੱਡੀਜ਼, ਟਾਈਟਨ, ਅਲਟਰਾਟੈੱਕ ਸੀਮੈਂਟ, ਨੈਸਲੇ ਇੰਡੀਆ, ਆਈਸੀਆਈਸੀਆਈ ਬੈਂਕ, ਆਈਟੀਸੀ, ਏਸ਼ੀਅਨ ਪੇਂਟ ਤੇ ਸਨ ਫਾਰਮਾ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ।

ਦੂਸਰੇ ਪਾਸੇ ਬਜਾਜ ਫਿਨਜਰਵ ਦੇ ਸ਼ੇਅਰ ਸਭ ਤੋਂ ਜ਼ਿਆਦਾ 1.95 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਉੱਥੇ ਹੀ ਬਜਾਜ ਫਾਇਨਾਂਸ, ਰਿਲਾਇੰਸ, ਲਾਰਸਨ ਐਂਡ ਟੁਰਬੋ, ਕੋਟਕ ਮਹਿੰਦਰਾ ਬੈਂਕ, ਐੱਸਬੀਆਈ, ਐੱਨਟੀਪੀਸੀ, ਇੰਡਸਇੰਡ ਬੈਂਕ, ਐਕਸਿਸ ਬੈਂਕ ਤੇ ਪਾਵਰਗਰਿੱਡ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ।

Posted By: Seema Anand