ਨਵੀਂ ਦਿੱਲੀ, ਪੀਟੀਆਈ : ਸੇਬੀ ਨੇ ਦੋ ਸਦੀਆਂ ਪੁਰਾਣੇ ਇਕ ਮਾਮਲੇ ’ਚ ਉਦਯੋਗਪਤੀ ਭਰਾਵਾਂ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ, ਹੋਰਾਂ ਵਿਅਕਤੀਆਂ ਤੇ ਇਕਾਈਆਂ ’ਤੇ ਕੁੱਲ 25 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਰੇਗੁਲੇਟਰੀ ਨੇ ਸਾਲ 2000 ’ਚ ਰਿਲਾਇੰਸ ਇੰਡਸਟਰੀਜ਼ ਨਾਲ ਸਬੰਧਤ ਨਿਯਮਾਂ ਦੇ ਉਲੰਘਣ ਕਰਨ ਨੂੰ ਲੈ ਕੇ ਇਹ ਜ਼ੁਰਮਾਨਾ ਲਗਾਇਆ ਹੈ। ਸੇਬੀ ਨੇ ਅੰਬਾਨੀ ਭਰਾਵਾਂ ਦੇ ਨਾਲ-ਨਾਲ ਨੀਤਾ ਅੰਬਾਨੀ ਤੇ ਟੀਨਾ ਅੰਬਾਨੀ ’ਤੇ ਵੀ ਜ਼ੁਰਮਾਨਾ ਲਗਾਇਆ ਹੈ। ਨੀਤਾ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਪਤਨੀ ਹੈ ਜਦਕਿ ਟੀਨਾ ਅੰਬਾਨੀ ਉਦਯੋਗਪਤੀ ਅਨਿਲ ਅੰਬਾਨੀ ਦੀ ਪਤਨੀ ਹੈ। ਸੇਬੀ ਨੇ 85 ਪੰਨਿਆਂ ਦੇ ਆਪਣੇ ਆਦੇਸ਼ ’ਚ ਕਿਹਾ ਹੈ ਕਿ ਆਰਆਈਐਲ ਦੇ ਪ੍ਰਮੋਟਰਜ਼ ਤੇ ਪਰਸਨਲ ਐਕਟਿੰਗ ਇਨ ਕੰਸਰਟ ਸਾਲ 2000 ’ਚ ਕੰਪਨੀ ਦੇ ਪੰਜ ਫੀਸਦ ਤੋਂ ਵੱਧ ਹਿੱਸੇਦਾਰੀ ਦੇ ਐਕੁਆਇਰ ਨੂੰ ਲੈ ਕੇ ਜਾਣਕਾਰੀ ਦੇਣ ’ਚ ਅਸਫ਼ਲ ਰਹੇ।


ਜ਼ਿਕਰਯੋਗ ਹੈ ਕਿ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਨੇ 2005 ’ਚ ਰਿਲਾਇੰਸ ਇੰਡਸਟਰੀਜ਼ ਦਾ ਆਪਸ ’ਚ ਬਟਵਾਰਾ ਕਰ ਲਿਆ ਸੀ। ਸੇਬੀ ਵੱਲੋਂ ਜਾਰੀ ਆਦੇਸ਼ ਅਨੁਸਾਰ ਆਰਆਈਐਲ ਦੇ ਪ੍ਰਮੋਟਰਜ਼ ਨੇ ਸਾਲ 2000 ’ਚ ਕੰਪਨੀ ’ਚ 6.83 ਫੀਸਦ ਹਿੱਸੇਦਾਰੀ ਐਕੁਆਇਰ ਕੀਤੀ ਸੀ। ਸਾਲ 1994 ’ਚ ਜਾਰੀ 3 ਕਰੋੜ ਵਰੰਟ ਨੂੰ ਬਦਲ ਕੇ ਇਹ ਪ੍ਰਾਪਤੀ ਕੀਤੀ ਗਈ। ਸੇਬੀ ਦਾ ਕਹਿਣਾ ਹੈ ਇਸ ਐਕੁਆਇਰ ਰੈਗੂਲੇਸ਼ਨ ਦੇ ਤਹਿਤ ਤੈਅ ਪੰਜ ਫੀਸਦ ਸੀਮਾ ਤੋਂ ਵੱਧ ਸੀ। ਸੇਬੀ ਨੇ ਪਾਇਆ ਹੈ ਕਿ ਪ੍ਰਮੋਟਰਜ਼ ਤੇ ਪਰਸਨਲ ਐਕਟਿੰਗ ਇਨ ਕੰਸਰਟ ਨੇ ਸ਼ੇਅਰਾਂ ਦੇ ਐਕੁਆਇਰ ਨੂੰ ਲੈ ਕੇ ਸਰਵਜਨਕ ਐਲਾਨ ਨਹੀਂ ਕੀਤਾ, ਇਸ ਨਾਲ ਇਹ ਦੋਸ਼ ਲੱਗਾ ਕਿ ਉਨ੍ਹਾਂ ਨੇ ਐਕੁਆਇਰ ਨਿਯਮਾਂ ਨਾਲ ਜੁੜੇ ਪ੍ਰਬੰਧਾਂ ਦੀ ਉਲੰਘਣ ਕੀਤੀ ਹੈ।


ਆਰਡਰ ਦੇ ਮੁਤਾਬਕ ਵਿਭਿੰਨ ਵਿਅਕਤੀ ਤੇ ਇਕਾਈਆਂ ਸਰਵਜਨਕ ਐਲਾਨ ਕਰਨ ’ਚ ਅਸਫ਼ਲ ਰਹੇ। ਇਸ ਨਾਲ ਸ਼ੇਅਰਹੋਲਡਰ ਕੰਪਨੀ ਤੋਂ ਐਗਜ਼ਿਟ ਹੋਣ ਦੇ ਆਪਣੇ ਅਧਿਕਾਰ ਜਾਂ ਮੌਕਿਆਂ ਤੋਂ ਵੰਚਿਤ ਹੋ ਗਏ। ਇਸ ਮਾਮਲੇ ’ਚ ਰੈਗੂਲੇਟਰੀ ਨੇ ਕੁੱਲ 25 ਕਰੋੜ ਦਾ ਜ਼ੁਰਮਾਨਾ ਲਗਾਇਆ ਹੈ। ਇਸ ਜ਼ੁਰਮਾਨਾ ਰਾਸ਼ੀ ਦਾ ਭੁਗਤਾਨ ਸਬੰਧਤ ਵਿਅਕਤੀ ਤੇ ਇਕਾਈਆਂ ਦੁਆਰਾ ਸੰਯੁਕਤ ਰੂਪ ’ਚ ਕੀਤਾ ਜਾਵੇਗਾ।

Posted By: Sunil Thapa