ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (State Bank of India) ਨੇ ਕੋਵਿਡ ਮਹਾਮਾਰੀ ਕਾਰਨ ਆਪਣੇ ਗਾਹਕਾਂ ਨੂੰ ਇਕ ਹੋਰ ਐਕਸਕਲੂਸਿਵ ਸਰਵਿਸ ਦਿੱਤੀ ਹੈ। ਸਟੇਟ ਬੈਂਕ ਨੇ ਗਾਹਕਾਂ ਲਈ ਸਰਵਿਸ ਸ਼ੁਰੂ ਕੀਤੀ ਹੈ। ਇਸ ਨਾਲ ਹੁਣ ਸੇਵਿੰਗਸ ਅਕਾਊਂਟ ਇਕ ਬ੍ਰਾਂਚ ਤੋਂ ਦੂਜੀ ਬ੍ਰਾਂਚ 'ਚ ਟਰਾਂਸਫਰ ਕਰਨ ਲਈ ਕਿਤੇ ਜਾਣ ਦੀ ਲੋੜ ਨਹੀਂ, ਉਹ ਇਸ ਨੂੰ ਘਰ ਬੈਠੇ ਹੀ ਕਰ ਸਕਣਗੇ।

SBI ਦੇ Tweet ਮੁਤਾਬਿਕ ਜੇ ਤੁਸੀਂ ਇਕ ਬ੍ਰਾਂਚ ਤੋਂ ਦੂਜੀ ਬ੍ਰਾਂਚ 'ਚ SBI Saving Account ਟਰਾਂਸਫਰ ਕਰਨਾ ਹੈ ਤਾਂ State Bank ਤੁਹਾਡੇ ਲਈ ਨਵੀਂ ਸਹੂਲਤ ਲਿਆਇਆ ਹੈ। ਇਸ ਲਈ ਤੁਸੀਂ YONO, SBI, YONO Lite ਤੇ Online SBI ਦਾ ਇਸਤੇਮਾਲ ਕਰ ਸਕਦੇ ਹੋ। ਇਹ ਸਾਰੇ ਕੰਮ ਘਰ ਬੈਠੇ ਸੰਭਵ ਹਨ।

ਇੰਝ ਬਦਲੋ ਬ੍ਰਾਂਚ :

- www.onlinesbi.com 'ਤੇ ਲਾਗਇਨ ਕਰੋ।

- personal banking 'ਤੇ ਜਾ ਕੇ Username ਤੇ Pin ਪਾਓ।

- e-Services Tab 'ਤੇ Click ਕਰੋ।

- Transfer of savings account 'ਤੇ Click ਕਰੋ।

- ਹੁਣ ਆਪਣਾ SBI Saving Account ਚੁਣੋ। ਜੇ ਇਕ ਹੀ ਖਾਤਾ ਹੋਵੇਗਾ ਤਾਂ ਉਹ ਖ਼ੁਦ-ਬ-ਖ਼ੁਦ ਸੈਲੇਕਟ ਹੋ ਜਾਵੇਗਾ।

- ਹੁਣ SBI Branch Code ਭਰੋ। ਫਿਰ SBI Terms condition 'ਤੇ ਚੈਕ ਮਾਰਕ ਕਰ ਕੇ Submit ਕਰੋ।

- SBI ਅਕਾਊਂਟ ਟਰਾਂਸਫਰ ਡਿਟੇਲ ਵੈਰੀਫਾਈ ਕਰਨ ਤੋਂ ਬਾਅਦ Confirm ਬਟਨ ਦਬਾ ਦਿਓ।

- ਫਿਰ ਤੁਹਾਡੇ Mobile 'ਤੇ OTP ਆਵੇਗਾ।

- OTP ਭਰਨ ਤੋਂ ਬਾਅਦ Confirm ਕਰ ਦਿਓ।

- ਹੁਣ SBI Bank Account Transfer ਰਿਕਵੈਸਟ ਐਕਸੈਪਟ ਹੋਣ ਦਾ ਮੈਸੇਜ ਆਵੇਗਾ।

ਇਸ ਦਾ ਰੱਖੋ ਧਿਆਨ

SBI ਦੇ ਟਵੀਟ ਮੁਤਾਬਿਕ ਗਾਹਕ ਉਦੋਂ ਬੈਂਕ ਅਕਾਊਂਟ ਟਰਾਂਸਫਰ ਕਰ ਸਕਣਗੇ ਜਦੋਂ ਉਨ੍ਹਾਂ ਦਾ ਮੋਬਾਈਲ ਨੰਬਰ ਬੈਂਕ ਕੋਲ ਰਜਿਸਟਰ ਹੋਵੇਗਾ। YONO SBI, YONO Lite ਤੋਂ SBI Saving Account ਟਰਾਂਸਫਰ ਕਰਨਾ ਆਸਾਨ ਹੋਵੇਗਾ। Online SBI ਤੋਂ ਵੀ ਖਾਤਾ ਟਰਾਂਸਫਰ ਹੋ ਜਾਵੇਗਾ।

Posted By: Amita Verma