SBI Alert : ਕੋਰੋਨਾ ਕਾਲ 'ਚ ਸੋਸ਼ਲ ਡਿਸਟੈਂਸਿੰਗ ਤੇ ਫਿਜ਼ੀਕਲ ਕੰਟੈਕਟ ਤੋਂ ਬਚਣ ਲਈ ਲੋਕਾਂ ਨੇ ਡਿਜੀਟਲ ਟ੍ਰਾਂਜ਼ੈਕਸ਼ਨ 'ਤੇ ਜ਼ਿਆਦਾ ਭਰੋਸਾ ਕੀਤਾ ਹੈ। ਇਸ ਦੇ ਨਾਲ ਹੀ ਡਿਜੀਟਲ ਠੱਗੀ ਦੇ ਮਾਮਲੇ ਵੀ ਵਧੇ ਹਨ। ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਆਨਲਾਈਨ ਠੱਗ ਭੋਲੇ-ਭਾਲੇ ਗਾਹਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਤੁਹਾਡੇ ਕੋਲੋਂ ਜ਼ਰਾ ਜਿੰਨੀ ਵੀ ਭੁੱਲ ਹੋਣ 'ਤੇ ਸਾਈਬਰ ਠੱਗ ਤੁਹਾਡਾ ਪੂਰਾ ਅਕਾਊਂਟ ਖਾਲੀ ਕਰ ਦਿੰਦੇ ਹਨ। ਦੇਸ਼ ਦਾ ਸਭ ਤੋਂ ਵੱਡਾ ਬੈਂਕ SBI ਇਸ ਬਾਰੇ ਆਪਣੇ ਗਾਹਕਾਂ ਨੂੰ ਸਮੇਂ-ਸਮੇਂ 'ਤੇ ਚਿਤਾਵਨੀ ਵੀ ਦਿੰਦਾ ਰਹਿੰਦਾ ਹੈ। ਇਸਵਾਰ ਮੁੜ ਬੈਂਕ ਨੇ ਆਪਣੇ ਗਾਹਕਾਂ ਨੂੰ ਫਰਜ਼ੀ ਕਸਟਮਰ ਕੇਅਰ ਨੰਬਰ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਇਨ੍ਹਾਂ ਧੋਖਾਧੜੀਆਂ ਤੋਂ ਬਚਣ ਦੇ ਤਰੀਕੇ ਵੀ ਦੱਸੇ ਹਨ।

SBI ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਜ਼ਰੀਏ ਆਪਣੇ ਗਾਹਕਾਂ ਨੂੰ ਫੇਕ ਕਸਟਮਰ ਕੇਅਰ ਬਾਰੇ ਅਲਰਟ ਕੀਤਾ ਹੈ। SBI ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਫਰਜ਼ੀ ਕਸਟਮਰ ਕੇਅਰ ਨੰਬਰਾਂ ਤੋਂ ਸਾਵਧਾਨ ਰਹੋ ਤੇ ਸਹੀ ਕਸਟਮਰ ਕੇਅਰ ਨੰਬਰ ਲਈ SBI ਦੇ ਅਧਿਕਾਰਤ ਵੈੱਬਸਾਈਟ 'ਤੇ ਜਾਓ। ਨਾਲ ਹੀ ਆਪਣੀ ਗੋਪਨੀਅ ਬੈਂਕਿੰਗ ਜਾਮਕਾਰੀ ਕਿਸੇ ਦੇ ਨਾਲ ਵੀ ਸ਼ੇਅਰ ਨਾ ਕਰਿਓ।

ਵੀਡੀਓ 'ਚ ਦੱਸਿਆ ਫਰਾਡ ਤੋਂ ਬਚਣ ਦਾ ਤਰੀਕਾ

SBI ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਦੱਸਿਆ ਗਿਆ ਹੈ ਕਿ ਸਾਈਬਰ ਠੱਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਬੈਂਕ ਨੇ ਇਸ ਵੀਡੀਓ 'ਚ ਦੱਸਿਆ ਕਿ ਸਾਈਬਰ ਠੱਗ ਤੁਹਾਡੀ ਇਕ ਗ਼ਲਤੀ ਦਾ ਇੰਤਜ਼ਾਰ ਕਰਦੇ ਹਨ ਤੇ ਜ਼ਰਾ ਜਿੰਨੀ ਭੁੱਲ ਹੋਣ 'ਤੇ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਦਿੰਦੇ ਹਨ। SBI ਨੇ ਦੱਸਿਆ ਕਿ ਜੇਕਰ ਤੁਹਾਡੇ ਕੋਲੋਂ ਵੀ ਅਜਿਹਾ ਕੁਝ ਹੋਇਆ ਹੈ ਤਾਂ ਤੁਰੰਤ ਇਸ ਦੀ ਸ਼ਿਕਾਇਤ ਕਰੋ। ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਹੋਣ 'ਤੇ report.phising@sbi.co.in 'ਤੇ ਆਪਣੀ ਸ਼ਿਕਾਇਤ ਦਰਜ ਕਰੋ ਜਾਂ ਫਿਰ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1,55,260 'ਤੇ ਕਾਲ ਕਰੋ।

Posted By: Seema Anand