ਨਈਂ ਦੁਨੀਆ, ਜੇਐੱਨਐੱਨ : ਬੈਂਕਾਂ 'ਚ ਕੰਮਕਾਜ ਦੇ ਤੇਜ਼ੀ ਨਾਲ ਬਦਲੇ ਰੂਪ 'ਚ ਹੁਣ ਬੇਹੱਦ ਜ਼ਰੂਰੀ ਕੰਮ ਹੋਣ 'ਤੇ ਹੀ ਖਾਤਾਧਾਰਕਾਂ ਨੂੰ ਬੈਂਕ ਜਾਣ ਦੀ ਜ਼ਰੂਰਤ ਪੈਂਦੀ ਹੈ। ਆਨਲਾਈਨ ਸਰਵਸਿਸ ਨਾਲ ਕੈਸ਼ ਨਿਕਾਸੀ ਲਈ ATM ਸੈਂਟਰ ਦੀ ਸਹੂਲਤ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਲਗਪਗ ਲੋਕਾਂ ਨੇ ਖਤਮ ਕਰ ਦਿੱਤਾ ਹੈ। ਨੈੱਟ ਬੈਂਕਿੰਗ ਰਾਹੀਂ ਸਾਰੇ ਜ਼ਰੂਰੀ ਕੰਮ ਆਸਾਨੀ ਨਾਲ ਖ਼ਤਮ ਕੀਤੇ ਜਾ ਸਕਦੇ ਹਨ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਵੀ ਆਪਣੇ ਗਾਹਕਾਂ ਨੂੰ ਨੈੱਟ ਬੈਂਕਿੰਗ ਦੀ ਸਹੂਲਤ ਦਿੱਤੀ ਹੋਈ ਹੈ। ਜੇਕਰ ਤੁਹਾਡਾ ਅਕਾਊਂਟ SBI 'ਚ ਹੈ ਤੇ ਤੁਸੀਂ ਇੰਟਰਨੈੱਟ ਬੈਂਕਿੰਗ ਸਹੂਲਤ ਦਾ ਰਜਿਸਟ੍ਰੇਸ਼ਨ ਘਰ ਬੈਠੇ ਹੀ ਕਰਨਾ ਚਾਹੁੰਦੇ ਹੋ ਤਾਂ ਇਸ ਆਸਾਨ ਪ੍ਰਕਿਰਿਆ ਦਾ ਪਾਲਣ ਕਰ ਕੇ ਆਪਣੇ ਨੈੱਟ ਬੈਂਕਿੰਗ ਨੂੰ ਆਸਾਨੀ ਨਾਲ ਐਕਟੀਵੇਟ ਕਰ ਸਕਦੇ ਹੋ।

ਨੈੱਟ ਬੈਂਕਿੰਗ ਐਕਟੀਵੇਸ਼ਨ ਦਾ ਇਹ ਹੈ ਪ੍ਰੋਸੈਸ

- ਸਭ ਤੋਂ ਪਹਿਲਾਂ SBI ਨੈੱਟ ਬੈਂਕਿੰਗ ਦੇ ਹੋਮ ਪੇਜ Onlinesbi.com 'ਤੇ ਜਾਓ

- ਇਸ ਤੋਂ ਬਾਅਦ New User Registration/ Activation 'ਤੇ ਕਲਿੱਕ ਕਰੋ।

-ਨਵਾਂ ਪੇਜ ਖੁੱਲ੍ਹਣ ਤੋਂ ਬਾਅਦ ਉਸ 'ਤੇ ਖਾਤਾ ਨੰਬਰ, ਸੀਆਈਐੱਫ ਨੰਬਰ, ਬ੍ਰਾਂਚ ਕੋਰਡ, ਰਜਿਟਰਡ ਮੋਬਾਈਲ ਨੰਬਰ ਵਰਗੀਆਂ ਜ਼ਰੂਰੀ ਜਾਣਕਾਰੀਆਂ ਭਰੋ

- ਇਸ ਤੋਂ ਬਾਅਦ ਇਮੇਜ 'ਚ ਨਜ਼ਰ ਆ ਰਹੇ ਟੈਕਸਟ ਨੂੰ ਬਾਕਸ 'ਚ ਭਰੋ ਤੇ Submit 'ਤੇ ਕਲਿੱਕ ਕਰੋ।

- ਇਸ ਤੋਂ ਬਾਅਦ ਰਜਿਟਰਡ ਮੋਬਾਈਲ ਨੰਬਰ 'ਤੇ OTP ਆਵੇਗਾ, ਇਸ ਨੂੰ ਭਰ ਤੇ ਫਿਰ ਸਬਮਿਟ ਕਰੋ।

- ਸਬਮਿਟ ਕਰਨ ਤੋਂ ਬਾਅਦ ਨਵਾਂ ਪੇਜ ਖੁੱਲ੍ਹਗੇ ਜਿਸ 'ਚ ATM ਕਾਰਡ ਦੀ ਜਾਣਕਾਰੀ ਭਰਨੀ ਪਵੇਗੀ।

-ਇਸ ਤੋਂ ਬਾਅਦ ਕੈਪਚਾ ਕੋਰਡ ਨੂੰ ਭਰ ਕੇ ਸਬਮਿਟ ਕਰਨਾ ਪਵੇਗਾ।

- ਇਸ ਤੋਂ ਬਾਅਦ ਅਸਥਾਈ ਯੂਜ਼ਰ ਨੇਮ ਤੇ ਪਾਰਵਰਡ ਬਣਾਓ ਤੇ ਉਸ ਨੂੰ ਭਰ ਕੇ ਸਬਮਿਟ ਕਰੋ।

-ਇਸ ਦੇ ਨਾਲ ਹੀ ਯੂਜ਼ਰ ਦੀ ਰਜਿਟ੍ਰੇਸ਼ਨ ਪ੍ਰਕਿਰਿਆ ਪੂਰੀ ਹੋ ਜਾਵੇਗੀ।

-ਹੁਣ ਅਸਥਾਈ ਯੂਜ਼ਰ ਨੇਮ ਤੇ ਪਾਸਵਰਡ ਨਾਲ ਲਾਗਇਨ ਕਰੋ ਤੇ ਇਸ ਤੋਂ ਬਾਅਦ ਸਥਾਈ ਯੂਜਰਨੇਮ ਤੇ 8 ਅੰਕਾਂ ਦਾ ਪਾਸਵਰਡ ਦਿਓ।

-ਇਸ ਪੂਰੀ ਪ੍ਰਕਿਰਿਆ ਦੇ ਹੋਣ ਤੋਂ ਬਾਅਦ ਖਾਤਾਧਾਰਕ SBI ਦੀ ਨੈੱਟ ਬੈਕਿੰਗ ਸਹੂਲਤ ਦੀ ਵਰਤੋਂ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ 'ਚ ਬੈਂਕਾਂ ਨੇ ਆਪਣੀ ਕਾਰਜਸ਼ੈਲੀ 'ਚ ਬਦਲਾਅ ਕੀਤੇ ਹਨ। ਬੈਂਖ ਦੇ ਜ਼ਿਆਦਾਤਰ ਕੰਮਕਾਰ ਹੁਣ ਤਕਨੀਕ ਆਧਾਰਿਤ ਹੋ ਗਏ ਹਨ। ਅਜਿਹੇ 'ਚ ਆਨਲਾਈਨ ਸਹੂਲਤ ਦਾ ਲਾਭ ਉਠਾ ਕੇ ਕਾਗਜ਼ੀ ਕੰਮਾਂ ਤੋਂ ਬਚਣ ਦੇ ਨਾਲ ਹੀ ਆਪਣਾ ਸਮਾਂ ਵੀ ਬਚਾਇਆ ਜਾ ਸਕਦਾ ਹੈ।

Posted By: Ravneet Kaur