ਜੇਐੱਨਐੱਨ, ਨਵੀਂ ਦਿੱਲੀ : ਸਟੇਟ ਬੈਂਕ ਆਫ਼ ਇੰਡੀਆ ਨੇ ਸਪੈਸ਼ਲਿਸਟ ਕੈਡਰ ਆਫਿਸਰ ਜਾਂ ਐੱਸਬੀਆਈ ਐੱਸਸੀਓ ਅਹੁਦਿਆਂ ਲਈ ਪ੍ਰਵੇਸ਼ ਪੱਤਰ ਜਾਰੀ ਕਰ ਦਿੱਤਾ ਹੈ। ਉਮੀਦਵਾਰ ਧਿਆਨ ਦੇਣ, ਐੱਸਬੀਆਈ ਐੱਸਸੀਓ ਐੱਡਮਿਟ ਕਾਰਡ ਨੂੰ ਅਧਿਕਾਰਿਤ ਵੈੱਸਬਸਾਈਟsbi.co.in’ਤੇ ਜਾਰੀ ਕੀਤਾ ਗਿਆ ਹੈ। ਉਮੀਦਵਾਰ ਜ਼ੂਰੀ ਡਿਟੇਲਸ ਐਂਟਰ ਕਰਕੇ ਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰ ਧਿਆਨ ਰੱਖਣ ਕਿ ਪ੍ਰਵੇਸ਼ ਪੱਤਰ ਡਾਊਨਲੋਡ ਕਰਨ ਦਦੀ ਲਾਸਟ ਡੇਟ 25 ਸਤੰਬਰ 2021 ਹੈ। ਇਸ ਪੋਸਟ ਲਈ ਪ੍ਰੀਖਿਆ 25 ਸਤੰਬਰ ਨੂੰ ਹੋਵੇਗੀ। ਐੱਸਬੀਆਈ ਐੱਸਸੀਓ ਪ੍ਰੀਖਿਆ ਦੇਸ਼ ਭਰ ’ਚ ਕਰਵਾਈ ਜਾਵੇਗੀ।

ਇਨ੍ਹਾਂ ਤਰੀਕਾ ਦਾ ਰੱਖੋ ਧਿਆਨ

- ਐੱਸਬੀਆਈ ਐੱਸਸੀਓ 2021 ਐਡਮਿਟ ਕਾਰਡ ਜਾਰੀ ਹੋਣ ਦੀ ਤਰੀਕ 15 ਸਤੰਬਰ 2021

- ਐੱਸਬੀਆਈ ਐੱਸਸੀਓ ਪ੍ਰੀਖਿਆ ਦਾ ਆਯੋਜਨ 25 ਸਤੰਬਰ 2021

SBI SCO Admit Card 2021 ਐੱਸਬੀਆਈ ਐੱਸਸੀਓ ਐਡਮਿਟ ਕਾਰਡ ਇਸ ਤਰ੍ਹਾਂ ਕਰੋ ਡਾਊਨਲੋਡ

ਐੱਸਬੀਆਈ ਐੱਸਸੀਓ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਿਕ ਵੈੱਬਸਾਈਟsbi.co.in’ਤੇ ਜਾਓ। ਇਸ ਤੋਂ ਬਾਅਦ ਕਰੀਅਰ ਟੈਬ ’ਤੇ ਕਲਿੱਕ ਕਰੋ, ਇਸ ਤੋਂ ਬਾਅਦ ਕਰੰਟ ਓਪਨਿੰਗ ਆਪਸ਼ਨ ’ਤੇ ਕਲਿੱਕ ਕਰੋ। ਫਿਰ ਇਕ ਨਵੀਂ ਵਿੰਡੋ ਖੁੱਲ੍ਹੇਗੀ। ਉਮੀਦਵਾਰਾਂ ਨੂੰ ਹੁਣ ਨਿਯਮਿਤ ਆਧਾਰ ’ਤੇ ਐੱਸਬੀਆਈ ਐੱਸਸੀਓ ਦੇ ਅਹੁਦੇ ਲਈ ਆਨਲਾਈਨ ਪ੍ਰੀਖਿਆ ਲਈ ਕਾਲ ਲੈਟਰ ਡਾਊਨਲੋਡ ਕਰੋ। ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੀ ਰਜਿਸਟ੍ਰੇਸ਼ਨ ਗਿਣਤੀ ਜਾਂ ਰੋਲ ਨੰਬਰ ਤੇ ਪਾਸਵਰਡ ਦੇ ਨਾਲ ਲਾਗਇਨ ਕਰਨਾ ਪਵੇਗਾ।

Posted By: Sarabjeet Kaur