ਬਿਜਨੈਸ ਡੈਸਕ, ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਆਪਣੇ ਡਿਜੀਟਲ ਕ੍ਰਿਸ਼ੀ ਸਮਾਧਾਨ ਮੰਚ, ਯੋਨੋ ਕ੍ਰਿਸ਼ੀ ’ਤੇ ਕੇਸੀਸੀ ਸਮੀਖਿਆ ਆਪਸ਼ਨ ਪੇਸ਼ ਕੀਤਾ ਹੈ, ਜਿਸ ਨਾਲ ਕਿਸਾਨ ਚਾਰ ਕਲਿੱਕ ਵਿਚ ਹੀ ਆਪਣੀ ਕੇਸੀੋਸੀ ਸੀਮਾ ਦੀ ਵਰਤੋਂ ਕਰ ਸਕਣਗੇ। ਐੱਸਬੀਆਈ ਨੇ ਇਸ ਬਿਆਨ ਵਿਚ ਕਿਹਾ ਕਿ ਇਸ ਵਾਧੂ ਸੇਵਾ ਦੇ ਨਾਲ ਕਿਸਾਨਾਂ ਨੂੰ ਆਪਣੀ ਕੇਸੀਸੀ ਸੀਮਾ ਵਿਚ ਬਦਲਾਅ ਲਈ ਅਪਲਾਈ ਕਰਨ ਲਈ ਬੈਂਕ ਦੀ ਬ੍ਰਾਂਚ ਵਿਚ ਨਹੀਂ ਜਾਣਾ ਹੋਵੇਗਾ।

ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਯੋਨੋ ਕ੍ਰਿਸ਼ੀ ’ਤੇ ਕੇਸੀਸੀ ਸਮੀਖਿਆ ਨਾਲ 75 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਲਾਭ ਹੋਵੇਗਾ। ਪੇਪਰਲੈੱਸ ਕੇਸੀਸੀ ਸਮੀਖਿਆ ਦੀ ਸਹੂਲਤ ਨਾਲ ਨਾ ਸਿਰਫ ਕਿਸਾਨਾਂ ਨੂੰ ਕੇਸੀਸੀ ਸੀਮਾ ਵਿਚ ਬਦਲਾਅ ਲਈ ਅਪਲਾਈ ਕਰਨ ਵਿਚ ਲੱਗਣ ਵਾਲੀ ਲਾਗਤ ਅਤੇ ਪਰੇਸ਼ਾਨੀ ਤੋਂ ਬਚਣ ਵਿਚ ਮਦਦ ਮਿਲੇਗੀ ਬਲਕਿ ਫਸਲ ਕਟਾਈ ਦੇ ਮੌਸਮ ਦੌਰਾਨ ਵਿਸ਼ੇਸ਼ ਰੂਪ ਵਿਚ ਉਨ੍ਹਾਂ ਲਈ ਪਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ।

ਭਾਰਤੀ ਰਿਜ਼ਰਵ ਬੈਂਕ ਅਨੁਸਾਰ ਰਿਜ਼ਰਵ ਬੈਂਕ ਕੇਸੀਸੀ ਯੋਜਨਾ ਇਸ ਲਿਹਾਜ਼ ਨਾਲ ਤਿਆਰ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਅਤੇ ਹੋਰ ਲੋਡ਼ਾਂ ਲਈ ਲਚਕੀਲੀ ਅਤੇ ਆਸਾਨ ਪਰਕਿਰਿਆ ਦੇ ਨਾਲ ਸਿੰਗਲ ਸਿਸਟਮ ਤਹਿਤ ਬੈਂਕਿੰਗ ਪ੍ਰਣਾਲੀ ਤੋਂ ਲੋਡ਼ੀਂਦਾ ਅਤੇ ਸਮੇਂ ’ਤੇ ਕਰਜ਼ ਮਿਲ ਸਕੇ।

ਯੋਨੋ ਕ੍ਰਿਸ਼ੀ ਵਿਚ ਚਾਰ ਆਫਰਿੰਗ ਸੈਕਸ਼ਨ ਹਨ, ਜਿਨ੍ਹਾਂ ਵਿਚ ਖਾਤਾ, ਬਚਤ, ਮਿੱਤਰ ਅਤੇ ਮੰਡੀ ਸ਼ਾਮਲ ਹੈ। ਸਾਰੇ ਕਿਸਾਨਾਂ ਕੋਲ ਸਮਾਰਟਫੋਨ ਨਾ ਹੋਣ ਕਾਰਨ ਐਸਬੀਆਈ ਨੇ ਕਿਹਾ ਕਿ ਉਸ ਨੇ ਆਪਣੀਆਂ ਬ੍ਰਾਂਚਾਂ ਵਿਚ ਕੇਸੀਸੀ ਸਮੀਖਿਆ ਪਰਕਿਰਿਆ ਨੂੰ ਵੀ ਠੀਕ ਕੀਤਾ ਹੈ।

Posted By: Tejinder Thind