ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਹਰ ਮਿਆਦ ਦੇ ਲੋਨ 'ਤੇ ਐੱਮਸੀਐੱਲਆਰ ਰੇਟ 'ਚ 0.10 ਫ਼ੀਸਦੀ ਦੀ ਕਟੌਤੀ ਦਾ ਸੋਮਵਾਰ ਨੂੰ ਐਲਾਨ ਕੀਤਾ। ਇਸ ਤਾਜ਼ਾ ਕਟੌਤੀ ਨਾਲ ਇਕ ਸਾਲ ਦਾ ਮਾਰਜਿਨਕਲ ਕੌਸਟ ਲੈਂਡਿੰਗ ਰੇਟ (MCLR) 8 ਫ਼ੀਸਦੀ ਤੋਂ ਘਟਾ ਕੇ 7.90 ਫ਼ੀਸਦੀ ਸਾਲਾਨਾ ਰਹਿ ਜਾਵੇਗਾ। ਬੈਂਕ ਵੱਲੋਂ ਵਿਆਜ ਦਰਾਂ 'ਚ ਕਟੌਤੀ ਸਬੰਧੀ ਇਹ ਐਲਾਨ 10 ਦਸੰਬਰ, 2019 ਤੋਂ ਲਾਗੂ ਹੋ ਜਾਵੇਗਾ। SBI ਨੇ ਚਾਲੂ ਵਿੱਤੀ ਵਰ੍ਹੇ 'ਚ ਲਗਾਤਾਰ 8ਵੀਂ ਵਾਰ ਐੱਮਸੀਐੱਲਆਰ 'ਚ ਕਟੌਤੀ ਕੀਤੀ ਹੈ। ਸਭ ਤੋਂ ਵੱਡੇ ਬੈਂਕ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਵਿਆਜ ਦਰਾਂ 'ਚ ਕਟੌਤੀ ਨਾਲ ਉਹ ਦੇਸ਼ ਵਿਚ 'ਸਭ ਤੋਂ ਸਸਤੀਆਂ ਦਰਾਂ 'ਤੇ ਲੋਨ ਮੁਹੱਈਆ ਕਰਵਾਉਣ ਵਾਲਾ' ਬੈਂਕ ਬਣ ਗਿਆ ਹੈ।

SBI ਐਸੇਟਸ, ਜਮ੍ਹਾਂ, ਬ੍ਰਾਂਚਾਂ, ਗਾਹਕਾਂ ਤੇ ਮੁਲਾਜ਼ਮਾਂ ਦੇ ਲਿਹਾਜ਼ ਤੋਂ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। ਐੱਸਬੀਆਈ ਦਾ ਦਾਅਵਾ ਹੈ ਕਿ ਉਹ ਦੇਸ਼ ਦਾ ਸਭ ਤੋਂ ਵੱਡਾ ਮਾਰਗੇਜ਼ ਲੈਂਡਰ ਵੀ ਹੈ।

ਭਾਰਤੀ ਸਟੇਟ ਬੈਂਕ ਨੇ ਰਿਜ਼ਰਵ ਬੈਂਕ ਵੱਲੋਂ ਇਸ ਸਾਲ ਰੈਪੋ ਰੇਟ 'ਚ ਹੁਣ ਤਕ ਕੀਤੀ ਗਈ 1.35 ਫ਼ੀਸਦੀ ਦੀ ਕਟੌਤੀ ਦਾ ਲਾਭ ਗਾਹਕਾਂ ਨੂੰ ਦੇਣ ਲਈ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਬੈਂਕ ਦੇ ਵਿਆਜ ਦਰਾਂ 'ਚ ਕਟੌਤੀ ਦੇ ਐਲਾਨ ਨਾਲ ਉਨ੍ਹਾਂ ਗਾਹਕਾਂ ਨੂੰ ਖ਼ੁਸ਼ੀ ਹੋਵੇਗੀ ਜੋ ਹਾਲ ਹੀ 'ਚ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਨੂੰ 5.15 ਫ਼ੀਸਦੀ 'ਤੇ ਜਿਉਂ ਦੀ ਤਿਉਂ ਰੱਖਣ ਦੇ ਫ਼ੈਸਲੇ ਤੋਂ ਨਿਰਾਸ਼ ਸਨ।

Posted By: Seema Anand