ਨਵੀਂ ਦਿੱਲੀ : ਹੋਮ ਲੋਨ ਲੈਣਾ ਥੋੜ੍ਹਾ ਜਿਹਾ ਮੁਸ਼ਕਿਲ ਕੰਮ ਲੱਗ ਸਕਦਾ ਹੈ ਕਿਉਂਕਿ ਪੂਰੀ ਜਾਣਕਾਰੀ ਨਾ ਹੋਣ ਦੀ ਵਜ੍ਹਾ ਨਾਲ ਕਈ ਵਾਰ ਕਾਗਜ਼ਾਂ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਉੱਥੇ ਹੀ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਹੋਮ ਲੋਨ ਲਈ ਪ੍ਰੋਸੈਸਿੰਗ ਫੀਸ ਵੀ ਦੇਣੀ ਪੈਂਦੀ ਹੈ ਪਰ ਸਟੇਟ ਬੈਂਕ ਆਫ ਇੰਡੀਆ ਨੇ ਅਜਿਹੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਖ਼ਬਰਾਂ ਅਨੁਸਾਰ ਬੈਂਕ ਨੇ ਹੋਮ ਲੋਨ ਵਾਲਿਆਂ ਲਈ ਪ੍ਰੋਸੈਸਿੰਗ ਫੀਸ ਜ਼ੀਰੋ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਜੇਕਰ ਤੁਸੀਂ ਇਸ ਮਹੀਨੇ ਲੋਨ ਲੈਂਦੇ ਹੋ ਤਾਂ ਤੁਹਾਨੂੰ ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਪਵੇਗੀ। ਹਾਲਾਂਕਿ ਇਹ ਸ਼ਾਨਦਾਰ ਮੌਕਾ ਸਿਰਫ 28 ਫਰਵਰੀ ਤਕ ਹੀ ਹੈ।

ਕੀ ਹੁੰਦੀ ਹੈ ਪ੍ਰੋਸੈਸਿੰਗ ਫੀਸ

ਜਦੋਂ ਤੁਸੀਂ ਲੋਨ ਲੈਂਦੇ ਹੋ ਤਾਂ ਇਸ ਦੇ ਅਪਰੂਵਲ ਸਮੇਂ ਇਕ ਖ਼ਾਸ ਚਾਰਜ ਲਗਦਾ ਹੈ ਜਿਸ ਨੂੰ ਪ੍ਰੋਸੈਸਿੰਗ ਫੀਸ ਕਹਿੰਦੇ ਹਨ। ਐੱਸਬੀਆਈ ਨੇ ਲੋਨ ਤੋਂ ਪਹਿਲਾਂ ਲੱਗਣ ਵਾਲੇ ਇਸ ਚਾਰਜ ਨੂੰ ਖ਼ਤਮ ਕਰ ਦਿੱਤਾ ਹੈ।

ਐੱਸਬੀਆਈ ਹੋਮ ਲੋਨ ਦੀਆਂ ਕਿਸਮਾਂ

ਐੱਸਬੀਆਈ ਕਈ ਤਰ੍ਹਾਂ ਦੇ ਹੋਮ ਲੋਨ ਦਿੰਦਾ ਹੈ ਜਿਵੇਂ- ਐੱਸਬੀਆਈ ਰੈਗੂਲਰ ਹੋਮ ਲੋਨ, ਐੱਸਬੀਆਈ ਬੈਲੇਂਸ ਟਰਾਂਸਫਰ ਆਫ ਹੋਮ ਲੋਨ, ਐੱਸਬੀਆਈ ਐੱਨਆਰਆਈ ਹੋਮ ਲੋਨ, ਐੱਸਬੀਆਈ ਫਲੈਕਿਸਪੇ ਹੋਮ ਲੋਨ, ਐੱਸਬੀਆਈ ਵਿਸ਼ੇਸ਼ ਅਧਿਕਾਰ ਹੋਮ ਲੋਨ, ਐੱਸਬੀਆਈ ਸ਼ੌਰਯ ਹੋਮ ਲੋਨ, ਐੱਸਬੀਆਈ ਪ੍ਰੀ-ਸਵੀਕਰਤ ਹੋਮ ਲੋਨ, ਐੱਸਬੀਆਈ ਬ੍ਰਿਜ ਹੋਮ ਲੋਨ, ਐੱਸਬੀਐਈ ਸਮਾਰਟ ਹੋਮ ਟਾਪਅਪ ਲੋਨ, ਐੱਸਬੀਆਈ ਕਾਰਪੋਰੇਟ ਹੋਮ ਲੋਨ, ਐੱਸਬੀਆਈ ਹੋਮ ਲੋਨ ਗ਼ੈਰ-ਤਨਖਾਹ ਭੋਗੀ, ਐੱਸਬੀਆਈ ਰਿਵਰਸ ਮਾਰਟਗੇਜ ਲੋਨ, ਐੱਸਬੀਆਈ ਸੀਆਰ, (ਵਾਣਿਜੀਅਕ ਰਿਅਲ ਐਸਟੇਟ) ਹੋਮ ਲੋਨ ਤੇ ਜਾਇਦਾਦ 'ਤੇ ਐੱਸਬੀਆਈ ਲੋਨ (ਪੀ ਐਲਏਪੀ)।

ਐੱਸਬੀਆਈ ਰੈਗੂਲਰ ਹੋਮ ਲੋਨ ਦੀ ਖ਼ਾਸੀਅਤ

ਐੱਸਬੀਆਈ ਰੈਗੂਲਰ ਹੋਮ ਲੋਨ 'ਤੇ ਡੇਲੀ ਕਿਡਰਯੂਸਿੰਗ ਬੇਲੈਂਸ ਨਾਲ ਵਿਆਜ ਲੱਗਦਾ ਹੈ। ਐੱਸਬੀਆਈ ਹੋਮ ਲੋਨ ਦੀ ਰੀਪੇਮੈਂਟ 30 ਸਾਲ ਦੀ ਹੈ। ਉੱਥੇ ਹੀ ਔਰਤ ਖ਼ਰੀਦਾਰਾਂ ਨੂੰ ਵਿਆਜ 'ਚ ਛੋਟ ਦਿੱਤੀ ਜਾਂਦੀ ਹੈ। ਐੱਸਬੀਆਈ ਹੋਮ ਲੋਨ ਦੀ ਸੁਵਿਧਾ ਦਾ ਲਾਭ ਲੈਣ ਲਈ ਵਿਅਕਤੀ ਦਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ ਕੇ ਉਸ ਦੀ ਉਮਰ 18 ਸਾਲ ਤੋਂ 70 ਸਾਲ ਦੇ ਵਿਚ ਹੋਣੀ ਚਾਹੀਦੀ ਹੈ।

ਇਨ੍ਹਾਂ ਕਾਗਜ਼ਾਂ ਦੀ ਪੈਂਦੀ ਹੈ ਲੋੜ

ਲੋਨ ਲੈਣ ਵਾਲੇ ਨੂੰ ਪਛਾਣ ਪੱਤਰ ਜਮ੍ਹਾਂ ਕਰਵਾਉਣਾ ਪਵੇਗਾ। ਨਾਲ ਹੀ ਫਾਰਮ ਨੂੰ ਪੂਰੇ ਤਰੀਕੇ ਨਾਲ ਭਰ ਕੇ ਤਿੰਨ ਪਾਸ ਪੋਰਟ ਸਾਈਜ਼ ਫੋਟੋ, ਪਛਾਣ ਦਾ ਸਬੂਤ ਜਿਸ 'ਚ ਪੈਨ/ਪਾਸਪਰੋਟ/ਡ੍ਰਾਈਵਿੰਗ ਲਾਈਸੈਂਸ/ ਵੋਟਰ ਕਾਰਡ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਨਿਵਾਸ/ ਪਤਾ (ਕਿਸੇ ਵੀ ਇਕ) ਦਾ ਸਬੂਤ, ਜਿਸ 'ਚ ਟੈਲੀਫੋਨ ਬਿੱਲ/ਬਿਜਲੀ ਬਿੱਲ /ਪਾਣੀ ਬਿੱਲ/ ਗੈਸ ਪਾਇਪ ਤੇ ਆਧਾਰ ਕਾਰਡ ਆਦਿ ਸ਼ਾਮਿਲ ਹਨ।

Posted By: Seema Anand