ਬਿਜਨੈਸ ਡੈਸਕ,ਨਵੀਂ ਦਿੱਲੀ : ਜੇ ਤੁਸੀਂ ਵੀ ਆਪਣੇ ਸੁਪਨਿਆਂ ਦੇ ਘਰ ਨੂੰ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤੇ ਇਸ ਲਈ ਤੁਸੀਂ ਇਕ ਬਿਹਤਰ ਹੋਮ ਲੋਨ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਸੁਤੰਤਰਤਾ ਦਿਵਸ ਮੌਕੇ ਭਾਰਤ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ ਆਪਣੇ ਗਾਹਕਾਂ ਲਈ ਹੋਮ ਲੋਨ ’ਤੇ ਕਾਫੀ ਆਕਰਸ਼ਕ ਆਫਰ ਉਪਲਬਧ ਕਰਵਾ ਰਿਹਾ ਹੈ। 15 ਅਗਸਤ ਮੌਕੇ ਐਸਬੀਆਈ ਆਪਣੇ ਗਾਹਕਾਂ ਨੂੰ ਜ਼ੀਰੋ ਪ੍ਰੋਸੈਸਿੰਗ ਫੀਸ ’ਤੇ ਹੋਮ ਲੋਨ ਲੈਣ ਦੀ ਸਹੂਲਤ ਦੇ ਰਿਹਾ ਹੈ। ਆਪਣੇ ਇਕ ਟਵੀਟ ਜ਼ਰੀਏ ਬੈਂਕ ਨੇ ਇਸ ਗੱਲ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।

ਕੀ ਕਿਹਾ ਐਸਬੀਆਈ ਨੇ

ਆਪਣੇ ਟਵੀਟ ਵਿਚ ਐਸਬੀਆਈ ਨੇ ਦੱਸਿਆ ਕਿ ਜ਼ੀਰੋ ਪ੍ਰੋਸੈਸਿੰਗ ਹੋਮ ਲੋਨ ਜ਼ਰੀਏ ਇਸ ਆਜ਼ਾਦੀ ਦਿਵਸ ’ਤੇ ਪ੍ਰਵੇਸ਼ ਕਰੋ ਆਪਣੇ ਸੁਪਨਿਆਂ ਦੇ ਘਰ ’ਚ’। ਤੁਹਾਨੂੰ ਦੱਸ ਦੇਈਏ ਕਿ ਐਸਬੀਆਈ ਵੱਲੋਂ ਇਸ ਆਫਰ ਦਾ ਲਾਭ ਆਜ਼ਾਦੀ ਦੀ ਅੰਮ੍ਰਿਤ ਮਹਾਓਤਸਵ ਮੁਹਿੰਮ ਤਹਿਤ ਦਿੱਤਾ ਜਾ ਰਿਹਾ ਹੈ। ਜ਼ੀਰੋ ਪ੍ਰੋਸੈਸਿੰਗ ਫੀਸ ਤੋਂ ਇਲਾਵਾ ਵੀ ਐਸਬੀਆਈ ਆਪਣੇ ਹੋਮ ਲੋਨ ਨਾਲ ਕਈ ਹੋਰ ਸਹੂਲਤਾਂ ਦਾ ਲਾਭ ਵੀ ਦੇ ਰਿਹਾ ਹੈ।

ਔਰਤਾਂ ਨੂੰ ਮਿਲ ਰਿਹੈ ਖਾਸ ਲਾਭ

ਐਸਬੀਆਈ ਵੱਲੋਂ ਔਰਤਾਂ ਨੂੰ ਹੋਮ ਲੋਨ ’ਤੇ ਕਾਫੀ ਆਕਰਸ਼ਕ ਛੋਟ ਦਿੱਤੀ ਜਾ ਰਹੀ ਹੈ। ਹੋਮ ਲੋਨ ਦੀ ਸਹੂਲਤ ਤਹਿਤ ਔਰਤਾਂ ਨੂੰ 5 ਫੀਸਦ ਬੀਪੀਐਸ ਵਿਆਜ ਘੱਟ ਦਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜੇ ਐਸਬੀਆਈ ਦੀ ਯੋਨੋ ਸਰਵਿਸ ਤਹਿਤ ਹੋਮ ਲੋਨ ਲੈਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ 5 ਫੀਸਦ ਬੀਪੀਐਸ ਇੰਟਰਸਟ ਕੰਸੈਸ਼ਨ ਦਾ ਲਾਭ ਹਾਸਲ ਹੋਵੇਗਾ। ਐਸਬੀਆਈ ਵੱਲੋਂ ਦਿੱਤੇ ਜਾਣ ਵਾਲੇ ਹੋਮ ਲੋਨ ’ਤੇ ਤੁਹਾਨੂੰ 6.70 ਫੀਸਦ ਦਰ ਨਾਲ ਵਿਆਜ ਚੁਕਾਉਣਾ ਹੋਵੇਗਾ।

ਕਿਵੇਂ ਕਰੀਏ ਅਪਲਾਈ

ਆਜ਼ਾਦੀ ਦੇ ਅੰਮ੍ਰਿਤ ਮਹਾਓਤਸਵ ਮੁਹਿੰਮ ਤਹਿਤ 15 ਅਗਸਤ ਵਾਲੇ ਦਿਨ ਤੁਸੀਂ ਵੀ ਐਸਬੀਆਈ ਦੀ ਇਸ ਆਕਰਸ਼ਕ ਹੋਮ ਲੋਨ ਸਹੂਲਤ ਦਾ ਲਾਭ ਲੈ ਸਕਦੇ ਹੋ। ਤੁਸੀਂ ਐਸਬੀਆਈ ਦੀ ਡਿਜੀਟਲ ਸੇਵਾ ਯੋਨੋ ਐਸਬੀਆਈ ਜ਼ਰੀਏ ਹੋਮ ਲੋਨ ਲਈ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੈਂਕ ਵੱਲੋਂ ਜਾਰੀ ਕੀਤੇ ਗਏ ਸੰਪਰਕ ਨੰਬਰ 7208933140 ’ਤੇ ਮਿਸਡ ਕਾਲ ਵੀ ਕਰ ਸਕਦੇ ਹੋ।

Posted By: Tejinder Thind