ਜੇਐੱਨਐੱਨ, ਨਵੀਂ ਦਿੱਲੀ : ਜੇ ਤੁਸੀਂ ਵੀ ਲੰਬੇ ਸਮੇਂ ਤੋਂ ਨਿਵੇਸ਼ ਕਰਨਾ ਚਾਹੁੰਦੇ ਹੋ ਤੇ ਇਕ ਬਹਿਤਰ ਰਿਟਰਨ ਵਾਲਾ ਨਿਵੇਸ਼ ਆਪਸ਼ਨ ਲੱਭ ਰਹੇ ਹੋ, ਤਾਂ ਤੁਸੀਂ ਪਬਲਿਕ ਪ੍ਰੋਵਿਡੈਂਟ ਫੰਡ ਯਾਨੀ ਪੀਪੀਐੱਫ 'ਚ ਨਿਵੇਸ਼ ਕਰ ਸਕਦੇ ਹੋ। ਇਕ ਬਹਿਤਰ ਵਿਆਜ ਦਰ ਨਾਲ ਹੀ ਇਸ ਦਾ ਇਕ ਖ਼ਾਸ ਫਾਇਦਾ ਇਹ ਹੈ ਕਿ ਇਸ ਨਿਵੇਸ਼ ਆਪਸ਼ਨ 'ਚ ਤਿੰਨ ਥਾਵਾਂ 'ਤੇ ਇਨਕਮ ਛੋਟ ਦਾ ਫਾਇਦਾ ਲਿਆ ਜਾ ਸਕਦਾ ਹੈ। ਗਾਹਕ ਨੂੰ ਪੀਪੀਐੱਫ 'ਚ ਨਿਵੇਸ਼ ਰਾਸ਼ੀ 'ਤੇ, ਵਿਆਜ ਸੈਲਰੀ 'ਤੇ, ਤੇ ਫਿਰ ਮੈਚਿਉਰਟੀ ਰਾਸ਼ੀ 'ਤੇ ਵੀ ਇਨਕਮ ਛੋਟ ਦਾ ਫਾਇਦਾ ਮਿਲਦਾ ਹੈ।

ਪੋਸਟ ਆਫਿਸ ਤੋਂ ਇਲਾਵਾ ਕੁਝ ਬੈਂਕ ਵੀ ਪੀਪੀਐੱਫ ਦੀ ਸੁਵਿਧਾ ਦਿੰਦੇ ਹਨ। ਗਾਹਕ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਰਾਹੀਂ ਪੀਪੀਐੱਫ 'ਚ ਨਿਵੇਸ਼ ਕਰ ਸਕਦੇ ਹਨ। ਇਸ ਲਈ ਗਾਹਕ ਨੂੰ ਇਕ ਫਾਰਮ ਭਰ ਕੇ ਉਸ ਨੂੰ ਜਲਦ ਦਸਤਾਵੇਜ਼ਾਂ ਨਾਲ ਐੱਸਬੀਆਈ ਦੀ ਕਿਸੇ ਬ੍ਰਾਂਚ 'ਚ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ।

ਯੋਗਤਾ

ਪੀਪੀਐੱਫ ਅਕਾਊਂਟ ਕਿਸੇ ਵੀ ਭਾਰਤੀ ਨਾਗਰਿਕ ਵੱਲੋਂ ਖੁਲ੍ਹਵਾਇਆ ਜਾ ਸਕਦਾ ਹੈ। ਨਾਬਾਲਿਗ ਸੰਤਾਨ ਵੱਲੋਂ ਉਸ ਦੇ ਮਾਂ ਜਾਂ ਪਿਓ ਪੀਪੀਐੱਫ ਅਕਾਊਂਟ ਖੁਲ੍ਹਵਾ ਸਕਦੇ ਹਨ। ਨਾਬਾਲਗ ਬੱਚਿਆਂ ਦੇ ਮਾਂ-ਪਿਓ ਦੀ ਮੌਤ ਹੋ ਜਾਣ 'ਤੇ ਪਰਿਵਾਰਕ ਰੂਪ 'ਚ ਦਾਦਾ/ਦਾਦੀ ਨਾਬਾਲਿਗ ਵਲ਼ੋਂ ਪੀਪੀਐੱਫ ਅਕਾਊਂਟ ਖੁਲ੍ਹਵਾ ਸਕਦੇ ਹਨ।

ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ

ਭਾਰਤੀ ਸਟੇਟ ਬੈਂਕ 'ਚ ਪੀਪੀਐੱਫ ਅਕਾਊਂਟ ਖੋਲ੍ਹਣ ਲਈ ਫਾਰਮ-ਏ ਨਾਲ ਪੈਨ ਕਾਰਡ ਦੀ ਪ੍ਰਤੀ/ ਫਾਰਮ 60-61, ਪਾਸਪੋਰਟ ਆਕਾਰ ਦੀ ਫੋਟੋ, ਬੈਂਕ ਦੇ ਕੇਵਾਈਸੀ ਨਿਯਮਾਂ ਮੁਤਾਬਿਕ ਆਈਡੀ ਪ੍ਰੂਫ ਤੇ ਰਿਹਾਇਸ਼ ਪ੍ਰਮਾਣ ਪੱਤਰ ਨਾਲ ਸਬੰਧਿਤ ਦਸਤਾਵੇਜ਼ ਪ੍ਰਤੀ ਤੇ ਨਾਮਿਨੇਸ਼ਨ ਫਾਰਮ ਦੀ ਲੋੜ ਹੁੰਦੀ ਹੈ।

ਵਿਆਜ ਦਰ

ਪੀਪੀਐੱਫ ਅਕਾਊਂਟ 'ਤੇ ਵਿਆਜ ਦਰ ਨੂੰ ਸਰਕਾਰ ਵੱਲੋਂ ਤਿੰਨ ਮਹੀਨੇ 'ਚ ਤੈਅ ਕੀਤਾ ਜਾਂਦਾ ਹੈ। ਵਰਤਮਾਨ 'ਚ ਪਬਲਿਕ ਪ੍ਰੋਵੀਡੈਂਟ ਫੰਡ 'ਤੇ ਵਿਆਜ ਦਰ 7.1 ਫੀਸਦੀ ਹੈ ਤੇ ਪੀਪੀਐੱਫ ਅਕਾਊਂਟ ਦਾ ਸਮਾਂ 15 ਸਾਲ ਹੈ।

ਨਿਵੇਸ਼ ਰਾਸ਼ੀ

ਪੀਪੀਐੱਫ ਅਕਾਊਂਟ 'ਚ ਇਕ ਵਿੱਤੀ ਸਾਲ 'ਚ ਘੱਟ 500 ਰੁਪਏ ਤੇ ਜ਼ਿਆਦਾ ਤੋਂ ਜ਼ਿਆਦਾ 1.5 ਲੱਖ ਰੁਪਏ ਨਿਵੇਸ਼ ਕੀਤੇ ਜਾ ਸਕਦੇ ਹਨ। ਜੇ ਵਿੱਤੀ ਸਾਲ ਦੇ ਪੂਰੇ ਹੋਣ ਤਕ ਨਿਵੇਸ਼ਕ ਵੱਲੋਂ ਪੀਪੀਐੱਫ ਅਕਾਊਂਟ 'ਚ ਘੱਟੋਂ-ਘੱਟ 500 ਰੁਪਏ ਵੀ ਨਿਵੇਸ਼ ਨਹੀਂ ਕੀਤੇ ਜਾਂਦੇ ਹਨ, ਤਾਂ 50 ਰੁਪਏ ਪ੍ਰਤੀ ਹਿਸਾਬ ਨਾਲ ਜੁਰਮਾਨਾ ਵਸੂਲਿਆ ਜਾਂਦਾ ਹੈ।

Posted By: Amita Verma