ਨਵੀਂ ਦਿੱਲੀ, ਬਿਜ਼ਨਸ ਡੈਸਕ : ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦਾ ਪੈਨਸ਼ਨ ਖਾਤਾ ਰੱਖਣ ਵਾਲੇ ਪੈਨਸ਼ਨਰਜ਼ (ਸਟਾਫ ਪੈਨਸ਼ਨਰਾਂ ਤੋਂ ਇਲਾਵਾ) ਲਈ ਇਕ ਵੈਬਸਾਈਟ ਹੈ। ਇਸ ਵੈਬਸਾਈਟ ਦਾ ਪ੍ਰਯੋਗ ਕਰਨਾ ਕਾਫੀ ਆਸਾਨ ਹੈ ਅਤੇ ਇਸ ਨਾਲ ਆਮ ਪੈਨਸ਼ਨਰਜ਼ ਨੂੰ ਫਾਇਦਾ ਹੈ। ਪੂਰੇ ਦੇਸ਼ 'ਚ ਲਗਪਗ 54 ਲੱਖ ਪੈਨਸ਼ਨਰਜ਼ ਐੱਸਬੀਆਈ ਸੇਵਾ ਦਾ ਲਾਭ ਲੈ ਰਹੇ ਹਨ। ਪੈਨਸ਼ਨਰਜ਼ ਐੱਸਬੀਆਈ ਪੈਨਸ਼ਨ ਸੇਵਾ ਵੈਬਸਾਈਟ 'ਤੇ ਲਾਗਇਨ ਕਰਕੇ ਆਪਣੀ ਪੈਨਸ਼ਨ ਸਬੰਧੀ ਡਿਟੇਲ ਦੀ ਜਾਂਚ ਕਰ ਸਕਦੇ ਹਨ।

SBI ਪੈਨਸ਼ਨ ਸੇਵਾ ਵੈਬਸਾਈਟ 'ਤੇ ਮਿਲਣ ਵਾਲੀਆਂ ਸੇਵਾਵਾਂ

- ਪੈਨਸ਼ਨ ਪ੍ਰੋਫਾਈਲ ਡਿਟੇਲ

- ਪੈਨਸ਼ਸ਼ਿਪ/ਫਾਰਮ 16 ਡਾਊਨਲੋਡ ਕਰੋ

- ਏਰੀਅਰ ਕੈਲਕੁਲੇਸ਼ਨ ਸ਼ੀਟਸ ਡਾਊਨਲੋਡ ਕਰੋ

- ਲੈਣਦੇਣ ਡਿਟੇਲ

- ਨਿਵੇਸ਼ ਨਾਲ ਸਬੰਧਿਤ ਡਿਟੇਲ

- ਜੀਵਨ ਪ੍ਰਮਾਣ ਪੱਤਰ ਦੀ ਸਥਿਤੀ

ਕਿਵੇਂ ਕਰੀਏ ਰਜਿਸਟਰਡ

- ਆਪਣੀ ਜਨਮ ਤਾਰੀਕ ਦਰਜ ਕਰੋ

- ਪੈਨਸ਼ਨ ਪੇਮੈਂਟ ਬ੍ਰਾਂਚ ਦਾ ਸ਼ਾਖਾ ਕੋਡ ਦਰਜ ਕਰੋ

- ਇਕ ਯੂਜ਼ਰ ਆਈਡੀ ਬਣਾਓ (ਘੱਟ ਤੋਂ ਘੱਟ 5 ਕਰੈਕਟਰ)

- ਰਜਿਸਟਰਡ ਈਮੇਲ ਆਈ, ਜਿਸਨੂੰ ਬ੍ਰਾਂਚ 'ਚ ਪੇਸ਼ ਕੀਤਾ ਗਿਆ ਹੈ

- ਹੁਣ ਆਪਣਾ ਪੈਨਸ਼ਨ ਖਾਤਾ ਨੰਬਰ ਦਰਜ ਕਰੋ

- ਨਵਾਂ ਪਾਸਵਰਡ ਦਰਜ ਕਰੋ, ਫਿਰ ਪਾਸਵਰਡ ਦੀ ਪੁਸ਼ਟੀ ਕਰੋ

ਪੈਨਸ਼ਨਰਜ਼ ਨੂੰ ਮਿਲਣ ਵਾਲਾ ਲਾਭ

- ਪੈਨਸ਼ਨ ਪੇਮੈਂਟ ਡਿਟੇਲ ਦੇ ਨਾਲ ਮੋਬਾਈਲ ਫੋਨ 'ਤੇ ਐੱਸਐੱਮਐੱਸ ਅਲਰਟ

- ਪੈਨਸ਼ਨ ਪਰਚੀ ਈਮੇਲ ਅਤੇ ਪੈਨਸ਼ਨ ਬ੍ਰਾਂਚ ਦੇ ਮਾਧਿਅਮ ਨਾਲ

- ਬ੍ਰਾਂਚ 'ਚ ਜੀਵਨ ਪ੍ਰਮਾਣ ਸੁਵਿਧਾ ਉਪਲੱਬਧ

- ਭਾਰਤੀ ਸਟੇਟ ਬੈਂਕ ਦੀ ਕਿਸੇ ਵੀ ਸ਼ਾਖਾ 'ਚ ਜੀਵਨ ਪ੍ਰਮਾਣ ਪੱਤਰ ਸਬਮਿਟ ਕਰਨ ਦੀ ਸੁਵਿਧਾ

- ਰੱਖਿਆ/ਰੇਲਵੇ/ਸੀਪੀਏਓ/ਰਾਜਸਥਾਨ ਪੈਨਸ਼ਨਰਾਂ ਲਈ ਈਪੀਪੀਓ ਪ੍ਰੋਵਿਜ਼ਨ

- ਸੀਨੀਅਰ ਨਾਗਰਿਕ ਬਚਤ ਯੋਜਨਾ (ਐੱਸਸੀਐੱਸਐੱਸ)

ਐੱਸਬੀਆਈ ਗਾਹਕ ਫਿਕਸਡ ਡਿਪਾਜ਼ਿਟ ਅਕਾਊਂਟ ਖੁੱਲ੍ਹਵਾਉਣ ਲਈ ਬੈਂਕ ਨਹੀਂ ਜਾਣਗੇ, ਫਿਰ ਵੀ ਉਨ੍ਹਾਂ ਦਾ ਕੰਮ ਹੋ ਜਾਵੇਗਾ। ਐੱਸਬੀਆਈ ਆਨਲਾਈਨ ਐੱਫਡੀ ਦੇ ਗਾਹਕਾਂ ਨੂੰ ਕਈ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ। ਐੱਸਬੀਆਈ ਆਨਲਾਈਨ ਐੱਫਡੀ 'ਚ ਨਿਵੇਸ਼ਕ ਘਰ ਬੈਠੇ ਹੀ ਨੈੱਟ ਬੈਂਕਿੰਗ ਦਾ ਇਸਤੇਮਾਲ ਕਰਕੇ ਭੁਗਤਾਨ ਕਰ ਸਕਦੇ ਹਨ।

Posted By: Ramanjit Kaur